by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਤਰਨਤਾਰਨ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪਿੰਡ ਬੁਰਜ ਵਿਖੇ ਇੱਕ 30 ਸਾਲਾਂ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਦੱਸਿਆ ਜਾ ਰਿਹਾ ਪਿੰਡ ਬੁਰਜ ਦੇ ਰਹਿਣ ਵਾਲਾ ਹਰਮਨਬੀਰ ਸਿੰਘ ਆਰਥਿਕ ਤੰਗੀ ਨੂੰ ਦੂਰ ਕਰਨ ਲਈ ਵਿਦੇਸ਼ ਚਲਾ ਗਿਆ ਸੀ, ਜੋ ਕਾਫੀ ਸਮੇ ਬਾਅਦ ਵਾਪਸ ਆਇਆ । ਇਸ ਦੌਰਾਨ ਹਰਮਨਬੀਰ ਸਿੰਘ ਮਾੜੀ ਸੰਗਤ ਦਾ ਸ਼ਿਕਾਰ ਹੋਣ ਕਰਕੇ ਨਸ਼ੇ ਦਾ ਆਦੀ ਹੋ ਗਿਆ।
3 ਮਹੀਨੇ ਲਈ ਉਸ ਨੂੰ ਨਸ਼ਾ ਛੁਡਾਓ ਕੇਂਦਰ ਵੀ ਭਰਤੀ ਕਰਵਾਇਆ ਗਿਆ, ਜਦੋ ਹਰਮਨਬੀਰ ਸਿੰਘ ਪੂਰੀ ਤਰ੍ਹਾਂ ਠੀਕ ਹੋ ਗਿਆ ਤਾਂ ਘਰ ਆ ਕੇ ਫਿਰ ਉਸ ਨੇ ਕੁਝ ਦਿਨ ਬਾਅਦ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ। ਦੇਰ ਰਾਤ ਕਰੀਬ 11 ਵਜੇ ਹਰਮਨਬੀਰ ਸਿੰਘ ਨੇ ਬਾਥਰੂਮ 'ਚ ਨਸ਼ੇ ਦਾ ਟੀਕਾ ਲਗਾਇਆ ,ਜਿਸ ਦੀ ਓਵਰਡੋਜ਼ ਹੋਣ ਕਰਕੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉੱਥੇ ਹੀ ਪਰਿਵਾਰਿਕ ਮੈਬਰਾਂ ਦਾ ਰੋ -ਰੋ ਬੁਰਾ ਹਾਲ ਹੈ ।