ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹੁਸ਼ਿਆਰਪੁਰ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਸਹੁਰਿਆਂ ਤੋਂ ਦੁੱਖੀ ਹੋ ਨੌਜਵਾਨ ਨੇ ਖ਼ੁਦਕੁਸ਼ੀ ਕਰ ਲਈ। ਨੌਜਵਾਨ ਦੇ ਪਿਤਾ ਸੰਜੈ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਮੇਰਾ ਮੁੰਡਾ ਚੇਤਨ ਊਸ਼ਾ ਮਾਰਟਨ 'ਚ ਮਕੈਨੀਕਲ ਇੰਨਜੀਨੀਅਰ ਦਾ ਕੰਮ ਕਰਦਾ ਸੀ। ਉਸ ਦਾ ਵਿਆਹ 2020 'ਚ ਸ਼ਿਵਾਨੀ ਵਾਸੀ ਬਾਲ ਕ੍ਰਿਸ਼ਨ ਰੋਡ ਹਰੀ ਨਗਰ ਨਾਲ ਹੋਈ ਸੀ। ਜਿਸ ਦੀ 18 ਮਹੀਨੇ ਦੀ ਕੁੜੀ ਹੈ । ਉਨ੍ਹਾਂ ਨੇ ਕਿਹਾ ਮੇਰੀ ਨੂੰਹ ਆਪਣੀ ਕੁੜੀ ਨਾਲ ਕਾਫੀ ਦਿਨਾਂ ਤੋਂ ਪੇਕੇ ਘਰ ਗਈ ਹੋਈ ਸੀ। ਬੀਤੀ ਦਿਨੀਂ ਮੇਰਾ ਮੁੰਡਾ ਉਸ ਨੂੰ ਲੈਣ ਲਈ ਸਹੁਰੇ ਘਰ ਗਿਆ ਪਰ ਉਹ ਘਰ ਇੱਕਲਾ ਆਇਆ ਤੇ ਬਹੁਤ ਪ੍ਰੇਸ਼ਾਨ ਸੀ।
ਉਸ ਨੇ ਆਪਣੀ ਮਾਤਾ ਨੂੰ ਕਿਹਾ ਕਿ ਉਸ ਦੇ ਸਹੁਰੇ ਵਾਲਿਆਂ ਨੇ ਉਸ ਦੀ ਬਹੁਤ ਬੇਇਜ਼ਤੀ ਕੀਤੀ ਹੈ। ਮੇਰੀ ਪਤਨੀ ਘਰਵਾਲੀ ਨੇ ਮੈਨੂੰ ਫੋਨ ਕਰਕੇ ਦੱਸਿਆ ਤਾਂ ਮੈ ਘਰ ਆ ਗਿਆ ਤੇ ਆਪਣੇ ਪੁੱਤ ਨੂੰ ਪੁੱਛਿਆ ਤੇ ਉਸ ਨੇ ਕਿਹਾ ਕਿ ਪਾਪਾ ਮੈ ਮਾਂ ਨੂੰ ਸਭ ਕੁਝ ਦੱਸ ਦਿੱਤਾ ਹੈ । ਉਹ ਇਨ੍ਹਾਂ ਬੋਲ ਕੇ ਆਪਣੇ ਕਮਰੇ ਵਿੱਚ ਚਲਾ ਗਿਆ , ਜਦੋ ਮੇਰੀ ਪਤਨੀ ਨੇ ਉਸ ਨੂੰ ਰੋਟੀ ਲਈ ਬੁਲਾਇਆ ਤਾਂ ਉਹ ਨਹੀਂ ਆਇਆ । ਮੇਰੇ ਛੋਟੇ ਪੁੱਤ ਨੇ ਜਦੋ ਜਾ ਕੇ ਦੇਖਿਆ ਤਾਂ ਉਸ ਨੇ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੀ ਹੋਈ ਸੀ । ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।