by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕਪੂਰਥਲਾ ਤੋਂ ਮਦੰਭਾਗੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਅਮਰੀਕਾ 'ਚ ਰਹਿੰਦੇ ਪਰਿਵਾਰ ਨਾਲ ਵੱਡਾ ਹਾਦਸਾ ਵਾਪਰ ਗਿਆ । ਦੱਸਿਆ ਜਾ ਰਿਹਾ ਕੈਲੇਫੋਰਨੀਆ 'ਚ ਵਾਪਰੇ ਸੜਕ ਹਾਦਸੇ ਵਿੱਚ ਵਕੀਲ ਤੇ ਉਸ ਦੇ ਡਾਕਟਰ ਪੁੱਤ ਦੀ ਮੌਤ ਹੋ ਗਈ। ਜਦਕਿ ਵਕੀਲ ਦੀ ਪਤਨੀ ਗੰਭੀਰ ਜਖ਼ਮੀ ਹੋ ਗਈ ,ਜਿਸ ਨੂੰ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਮ੍ਰਿਤਕਾਂ ਦੀ ਪਛਾਣ ਪਿਤਾ ਕੁਲਵਿੰਦਰ ਸਿੰਘ ਤੇ ਪੁੱਤ ਸੁਖਵਿੰਦਰ ਸਿੰਘ ਦੇ ਰੂਪ 'ਚ ਹੋਈ ਹੈ । ਮ੍ਰਿਤਕ ਕੁਲਵਿੰਦਰ ਦੇ ਭਰਾ ਨੇ ਦੱਸਿਆ ਕਿ ਉਹ ਪਰਿਵਾਰ ਸਮੇਤ ਕਈ ਸਾਲਾਂ ਤੋਂ ਅਮਰੀਕਾ ਰਹਿ ਰਹੇ ਸਨ। ਉਹ ਆਪਣੇ ਬੇਟੇ ਸੁਖਵਿੰਦਰ ਦੇ ਡਾਕਟਰ ਬਣਨ ਦੀ ਖੁਸ਼ੀ 'ਚ ਪਤਨੀ ਬਲਵੀਰ ਕੌਰ ਸਮੇਤ ਪਾਰਟੀ ਕਰਨ ਜਾ ਰਹੇ ਸਨ ਕਿ ਰਸਤੇ 'ਚ ਗੱਡੀ ਦਾ ਟਾਇਰ ਵੱਖ ਹੋ ਗਿਆ। ਜਿਸ ਕਾਰਨ ਭਿਆਨਕ ਹਾਦਸਾ ਵਾਪਰ ਗਿਆ । ਹਾਦਸੇ ਦੀ ਘਟਨਾ ਨਾਲ ਪਿੰਡ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ।