by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ ਤੋਂ ਮਦੰਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਲੋਹੀਆਂ ਖਾਸ ਕਸਬੇ ਦੇ ਕੋਲ ਪੈਂਦੇ ਪਿੰਡ ਫੁੱਲ ਘੁੱਦੂਵਾਲ ਦੀ ਰਹਿਣ ਵਾਲੀ 21 ਸਾਲਾਂ ਕੁੜੀ ਦੀ ਨਿਆਗਰਾ ਫਾਲ 'ਚ ਡਿੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਕੁੜੀ ਦੀ ਪਛਾਣ ਪੂਨਮਦੀਪ ਕੌਰ ਦੇ ਰੂਪ ਵਿੱਚ ਹੋਈ ਹੈ ,ਜੋ ਕਿ ਪਿਛਲੇ ਡੇਢ ਸਾਲ ਤੋਂ ਪੜ੍ਹਾਈ ਲਈ ਕੈਨੇਡਾ ਵਿੱਚ ਰਹਿ ਰਹੀ ਸੀ ਤੇ ਬੀਤੀ ਦਿਨੀਂ ਉਹ ਆਪਣੀ ਸਹੇਲੀਆਂ ਨਾਲ ਨਿਆਗਰਾ ਫਾਲ 'ਤੇ ਘੁੰਮਣ ਗਈ ਸੀ। ਇਸ ਦੌਰਾਨ ਅਚਾਨਕ ਉਹ ਗਹਿਰੇ ਪਾਣੀ ਵਿੱਚ ਡਿੱਗ ਗਈ । ਅਧਿਕਾਰੀਆਂ ਅਨੁਸਾਰ ਹਾਲੇ ਤੱਕ ਮ੍ਰਿਤਕ ਕੁੜੀ ਪੂਨਮਦੀਪ ਕੌਰ ਦੀ ਲਾਸ਼ ਬਰਾਮਦ ਨਹੀ ਹੋਈ ਹੈ। ਦੱਸ ਦਈਏ ਕਿ ਕੁੜੀ ਦੇ ਪਿਤਾ ਰੋਜ਼ੀ -ਰੋਟੀ ਕਮਾਉਣ ਲਈ ਮਨੀਲਾ ਗਏ ਹਨ ,ਉੱਥੇ ਹੀ ਪਰਿਵਾਰਿਕ ਮੈਬਰਾਂ ਦਾ ਇਸ ਘਟਨਾ ਬਾਰੇ ਸੁਣਕੇ ਰੋ -ਰੋ ਬੁਰਾ ਹਾਲ ਹੈ ।