by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ ): ਰੂਪਨਗਰ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਭਾਖੜਾ ਨਹਿਰ ਵਿੱਚ ਡੁੱਬਣ ਨਾਲ 2 ਨੌਜਵਾਨਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਇੱਕ ਨੌਜਵਾਨ ਨਹਿਰ ਵਿੱਚ ਹੱਥ ਧੋਣ ਲਈ ਗਿਆ ਤਾਂ ਉਸ ਦਾ ਪੈਰ ਫਿਸਲ ਗਿਆ ਤੇ ਦੂਜੇ ਨੌਜਵਾਨ ਨੇ ਬਚਾਉਣ ਦੀ ਕੋਸ਼ਿਸ਼ ਕੀਤੀ , ਉਹ ਵੀ ਤੇਜ਼ ਹੋਣ ਕਾਰਨ ਵਹਾਅ ਰੁੜ੍ਹ ਗਿਆ। ਦੋਵੇ ਨੌਜਵਾਨ ਹਿਮਾਚਲ ਦੇ ਸ਼ਿਮਲਾ ਦੇ ਰਹਿਣ ਵਾਲੇ ਹਨ ਤੇ ਖਰੜ ਵਿਖੇ ਕਿਸੇ ਕੰਪਨੀ ਵਿੱਚ ਨੌਕਰੀ ਕਰਦੇ ਸਨ । ਦੋਵਾਂ ਨੌਜਵਾਨਾਂ ਦੀ ਪਛਾਣ ਸੁਮੀਤ ਤੇ ਬਰਾਜ਼ ਦੇ ਰੂਪ 'ਚ ਹੋਈ ਹੈ ।ਫਿਲਹਾਲ ਪੁਲਿਸ ਵਲੋਂ ਲਾਸ਼ਾ ਨੂੰ ਨਹਿਰ ਵਿੱਚ ਕੱਢਣ ਲਈ ਭਾਲ ਕੀਤੀ ਜਾ ਰਹੀ ਹੈ।