ਨਿਊਜ਼ ਡੈਸਕ(ਰਿੰਪੀ ਸ਼ਰਮਾ) : ਕੈਨੇਡਾ ਤੋਂ ਮਦੰਭਾਗੀ ਖ਼ਬਰ ਆ ਰਹੀ ਹੈ,ਜਿੱਥੇ 2 ਪੰਜਾਬੀ ਨੌਜਵਾਨਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਦੱਸਿਆ ਜਾ ਰਿਹਾ ਪਿੰਡ ਭਾਗੋਵਾਲ ਦਾ ਨੌਜਵਾਨ ਬਿਕਰਮਜੀਤ ਸਿੰਘ ਜੋ ਕੈਨੇਡਾ ਦੇ ਬਰੈਂਪਟਨ 'ਚ ਕਾਫੀ ਸਮੇ ਤੋਂ ਵਰਕ ਪਰਮਿਟ 'ਤੇ ਗਿਆ ਸੀ। ਜਿਸ ਦੀ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉੱਥੇ ਹੀ ਪਿੰਡ ਸਰਵਾਲੀ ਦੇ ਨੌਜਵਾਨ ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤ ਸਰਦੂਲ ਸਿੰਘ ਜੋ ਅਜੇ 7 ਮਹੀਨੇ ਪਹਿਲਾਂ ਹੀ ਸਰੀ ਗਿਆ ਸੀ ।ਉਸ ਦੀ ਦੇਰ ਰਾਤ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਗਈ।
ਸਰਦੂਲ ਦੇ ਦੋਸਤਾਂ ਨੇ ਫੋਨ ਕਰ ਦੱਸਿਆ ਕਿ ਉਨ੍ਹਾਂ ਦੇ ਪੁੱਤ ਨੂੰ ਅਚਾਨਕ ਹਾਰਟ ਅਟੈਕ ਆ ਗਿਆ ਤੇ ਉਸ ਦੀ ਮੌਤ ਹੋ ਗਈ। ਸਰਦੂਲ ਘਰ ਦਾ ਛੋਟਾ ਪੁੱਤ ਸੀ ਤੇ ਇਸ ਖ਼ਬਰ ਨਾਲ ਪਰਿਵਾਰ ਦਾ ਰੋ -ਰੋ ਬੁਰਾ ਹਾਲ ਹੈ ।ਮ੍ਰਿਤਕਾਂ ਦੇ ਪਰਿਵਾਰਿਕ ਮੈਬਰਾਂ ਨੇ ਭਾਰਤ ਸਰਕੜਾ ਕੋਲੋਂ ਮਦਦ ਦੀ ਅਪੀਲ ਕਰਦੇ ਕਿਹਾ ਉਨ੍ਹਾਂ ਦੇ ਪੁੱਤ ਦੀ ਮ੍ਰਿਤਕ ਦੇਹ ਨੂੰ ਪੰਜਾਬ ਲਿਆਂਦਾ ਜਾਵੇ । ਦੋਵੇ ਨੌਜਵਾਨਾਂ ਦੀ ਮੌਤਾਂ ਕਾਰਨ ਪਿੰਡ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ।