ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ 'ਚ ਬੇਅਦਬੀਆਂ ਰੁਕਣ ਦਾ ਨਾਂ ਨਹੀਂ ਲੈ ਰਿਹਾ ਹਨ। ਹੁਣ ਸ਼੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਇਕ ਦੁਕਾਨ ਉੱਪਰ ਸ਼੍ਰੀ ਦਰਬਾਰ ਸਾਹਿਬ ਦੇ ਮਾਡਲ ਦੀ ਬੇਅਦਬੀ ਕਰਨ ਦੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਸ਼੍ਰੀ ਦਰਬਾਰ ਸਾਹਿਬ ਇਕ ਦੁਕਾਨ ਦੇ ਉਪਰ ਕਿਸੇ ਗਾਹਕ ਵਲੋਂ ਦਰਬਾਰ ਸਾਹਿਬ ਦੇ ਮਾਡਲ ਨੂੰ ਸੁੱਟ ਕੇ ਉਸ ਨੂੰ ਲੱਤ ਮਾਰੀ ਗਈ। ਜਿਸ ਦੀ ਇਕ CCTV ਫੁਟੇਜ ਵੀ ਵਾਇਰਲ ਹੋ ਰਹੀ ਹੈ।
ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੇ ਦੱਸਿਆ ਕਿ ਘੰਟਾ ਘਰ ਚੋਣ ਦੇ ਕੋਲ ਇਕ ਦੁਕਾਨਦਾਰ ਵਲੋਂ ਦੂਜੇ ਕਾਰੋਬਾਰ ਕਰਨ ਵਾਲੇ ਵਿਅਕਤੀ ਨੂੰ ਸ਼੍ਰੀ ਹਰਿਮੰਦਰ ਸਾਹਿਬ ਦਾ ਮਾਡਲ ਤਿਆਰ ਕਰਕੇ ਦਿੱਤਾ ਗਿਆ ਸੀ। ਜਦੋ ਉਸ ਨੇ ਉਨ੍ਹਾਂ ਕੋਲੋਂ ਇਸ ਮਾਡਲ ਦੇ ਪੈਸੇ ਮੰਗੇ ਤਾਂ ਉਨ੍ਹਾਂ ਦੋਵੇ ਪਿਓ -ਪੁੱਤ ਵਲੋਂ ਇਸ ਦੁਕਾਨਦਾਰ ਨਾਲ ਮਾੜੇ ਸ਼ਬਰ ਬੋਲਦੇ ਹੋਏ ਸ਼੍ਰੀ ਰਹਰਿਮਦਰ ਸਾਹਿਬ ਦਾ ਮਾਡਲ ਥੱਲੇ ਸੁੱਟ ਕੇ ਤੋੜ ਦਿੱਤਾ ਗਿਆ। ਸਿੱਖ ਜਥੇਬੰਦੀਆਂ ਵਲੋਂ ਇਸ ਮਾਮਲੇ ਨੂੰ ਲੈ ਕੇ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ ।ਫਿਲਹਾਲ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।