ਚੰਡੀਗ੍ਹੜ (ਸਾਹਿਬ) : ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਰਾਜ ਵਿੱਚ ਇਹ ਨਵੀਂ ਸਕੀਮ ‘ਲਾਡਲਾ ਭਾਈ ਯੋਜਨਾ’ ਨੂੰ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਸੀਐਮ ਸ਼ਿੰਦੇ ਆਸ਼ਾਡੀ ਇਕਾਦਸ਼ੀ ਦੇ ਮੌਕੇ ‘ਤੇ ਪੰਢਰਪੁਰ ਦੇ ਵਿੱਠਲ ਮੰਦਿਰ ਦੇ ਦਰਸ਼ਨ ਕਰਨ ਪਹੁੰਚੇ ਸਨ। ਇੱਥੇ ਮਹਾਪੂਜਾ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਇਸ ਯੋਜਨਾ ਬਾਰੇ ਜਾਣਕਾਰੀ ਦਿੱਤੀ। ਦੱਸ ਦਈਏ ਕਿ ਮੁੱਖ ਮੰਤਰੀ "ਲਾਡਲੀ ਬਹਿਣਾ" ਤੋਂ ਬਾਅਦ ‘ਲਾਡਲਾ ਭਾਈ ਯੋਜਨਾ’ ਬਾਰੇ ਜਾਣਕਾਰੀ ਦਿੰਦੇ ਹੋਏ ਸੀਐਮ ਸ਼ਿੰਦੇ ਨੇ ਕਿਹਾ ਕਿ ਮਹਾਰਾਸ਼ਟਰ ਸਰਕਾਰ 12ਵੀਂ ਪਾਸ ਕਰਨ ਵਾਲੇ ਨੌਜਵਾਨਾਂ ਨੂੰ ਹਰ ਮਹੀਨੇ 6,000 ਰੁਪਏ ਦੇਵੇਗੀ।
ਜਦੋਂ ਕਿ ਡਿਪਲੋਮਾ ਕਰਨ ਵਾਲੇ ਨੌਜਵਾਨਾਂ ਨੂੰ 8 ਹਜ਼ਾਰ ਰੁਪਏ ਦਿੱਤੇ ਜਾਣਗੇ। ਜਦਕਿ ਗ੍ਰੈਜੂਏਟ ਨੌਜਵਾਨਾਂ ਨੂੰ 10,000 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ। ਓਥੇ ਹੀ ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਨੌਜਵਾਨਾਂ ਨੂੰ ਇੱਕ ਸਾਲ ਲਈ ਕਿਸੇ ਫੈਕਟਰੀ ਵਿੱਚ ਅਪ੍ਰੈਂਟਿਸਸ਼ਿਪ ਕਰਨ ਦਾ ਮੌਕਾ ਦਿੱਤਾ ਜਾਵੇਗਾ। ਇਸ ਨਾਲ ਉਸ ਨੂੰ ਕੰਮ ਦਾ ਤਜਰਬਾ ਮਿਲੇਗਾ ਅਤੇ ਉਸ ਤਜ਼ਰਬੇ ਦੇ ਆਧਾਰ ‘ਤੇ ਉਸ ਨੂੰ ਨੌਕਰੀ ਮਿਲ ਜਾਵੇਗੀ।