ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਾਹਨੇਵਾਲ ਤੋਂ ਇਕ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ 17 ਸਾਲਾ ਨਾਬਾਲਗ ਕੁੜੀ ਨੂੰ ਵਿਆਹ ਦਾ ਝਾਂਸਾ ਦੇ ਕੇ ਇੱਕ ਨੌਜਵਾਨ ਨੇ ਹਵਸ ਦਾ ਸ਼ਿਕਾਰ ਬਣਾਇਆ। ਜਿਸ ਕਾਰਨ ਕੁੜੀ ਹੁਣ ਗਰਭਵਤੀ ਹੋ ਗਈ। ਪੀੜਤਾ ਦੇ ਮਾਪਿਆਂ ਨੂੰ ਉਸ ਸਮੇ ਪਤਾ ਲੱਗਾ ਜਦੋ ਕੁੜੀ ਦੀ ਅਚਾਨਕ ਸਿਹਤ ਵਿਗੜ ਗਈ ਤੇ ਉਸ ਨੂੰ ਹਸਤਪਾਲ ਲੁਧਿਆਣਾ ਤੋਂ ਪਟਿਆਲਾ ਹਸਪਤਾਲ ਰੈਫਰ ਕੀਤਾ ਗਿਆ । ਨਾਬਾਲਗ ਕੁੜੀ ਦੀ ਮਾਂ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ 4 ਬੱਚੇ ਹਨ। ਵੱਡੀ ਧੀ 20 ਸਾਲ ਦੀ ਤੇ ਛੋਟੀ ਧੀ 17 ਸਾਲ ਦੀ ਹੈ। ਕੁਝ ਦਿਨ ਪਹਿਲਾਂ ਉਸ ਦੀ ਵੱਡੀ ਧੀ ਨੇ ਆਪਣੀ ਮਾਂ ਨੂੰ ਦੱਸਿਆ ਕਿ ਛੋਟੀ ਭੈਣ 4 ਮਹੀਨੇ ਦੀ ਗਰਭਵਤੀ ਹੈ ।
ਉਸ ਨਾਲ ਵਿਕਾਸ ਨਾਮ ਦੇ ਨੌਜਵਾਨ ਨੇ ਵਿਆਹ ਦਾ ਝਾਂਸਾ ਦੇ ਕੇ ਲਗਾਤਾਰ ਸਰੀਰਕ ਸਬੰਧ ਬਣਾਏ ਸਨ। ਇਸ ਤੋਂ ਬਾਅਦ ਪਤੀ -ਪਤਨੀ ਬਦਨਾਮੀ ਦੇ ਡਰ ਤੋਂ ਚੁੱਪ ਰਹੇ ਪਰ ਬੀਤੀ ਦਿਨੀਂ ਅਚਾਨਕ ਕੁੜੀ ਦੀ ਸਿਹਤ ਜ਼ਿਆਦਾ ਖ਼ਰਾਬ ਹੋ ਗਈ। ਉਸ ਨੂੰ ਮੌਕੇ 'ਤੇ ਹੀ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਨੂੰ ਦੇਖਦੇ ਹੋਏ ਪਟਿਆਲਾ ਹਸਪਤਾਲ ਰੈਫਰ ਕਰ ਦਿੱਤਾ। ਪੀੜਤਾ ਦੀ ਮਾਂ ਨੇ ਪੁਲਿਸ ਨੂੰ ਕਿਹਾ ਕਿ ਵਿਕਾਸ ਨਾਬਾਲਗ ਧੀ ਦੇ ਨਾਲ ਲਗਾਤਰ ਸਰੀਰਕ ਸਬੰਧ ਬਣਾ ਰਿਹਾ ਸੀ। ਫਿਲਹਾਲ ਪੁਲਿਸ ਨੇ ਦੋਸ਼ੀ ਵਿਕਾਸ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਉਸ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ ।