6 ਅਗਸਤ, ਨਿਊਜ਼ ਡੈਸਕ (ਸਿਮਰਨ) : ਪੰਜਾਬ ਦੇ ਵਿਚ ਜਿਥੇ ਲੁੱਟਾਂ ਖੋਹਾਂ ਅਤੇ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤੇ ਜਾ ਰਹੇ ਹਨ। ਓਥੇ ਹੀ ਹੁਣ ਪਾਲਤੂ ਕੁੱਤੇ ਵੀ ਇਨਸਾਨਾਂ ਨਹੀਂ ਬਕਸ਼ ਰਹੇ। ਤਾਜ਼ਾ ਮਾਮਲਾ ਸਾਮਣੇ ਆਇਆ ਹੈ ਪੰਜਾਬ ਦੇ ਕੁਰਾਲੀ ਮੋਰਿੰਡਾ ਮਾਰਗ ਨਜ਼ਦੀਕ ਪਿੰਡ ਢੰਗਰਾਲੀ ਤੋਂ ਜਿੱਥੇ ਕਿ ਪਿਟਬੁੱਲ ਕੁੱਤੇ ਦੇ ਵੱਲੋਂ ਆਪਣੇ ਮਾਲਕ ਅਤੇ ਉਸਦੇ ਭਤੀਜੇ ਨੂੰ ਨੋਚ ਨੋਚ ਖਾਧਾ ਗਿਆ ਅਤੇ ਉਨ੍ਹਾਂ ਦੋਹਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਗਿਆ।
ਜਾਣਕਾਰੀ ਮੁਤਾਬਕ ਪਿੰਡ ਢੰਗਰਾਲੀ ਦੇ ਵਸਨੀਕ ਰਣਧੀਰ ਸਿੰਘ ਆਪਣੇ ਬੱਚੇ ਦਾ ਸ਼ੋਂਕ ਪੂਰਾ ਕਰਨ ਦੇ ਲਈ ਘਰ ਦੇ ਵਿਚ ਪਿੱਟਬੁਲ ਕੁੱਤਾ ਲੈਕੇ ਆਇਆ ਸੀ। ਤੇ ਬੀਤੀ ਰਾਤ ਨੂੰ ਘਰ ਦੇ ਵਿਚ ਜਦੋ ਬੱਚੇ ਖੇਡ ਰਹੇ ਸਨ ਤਾ ਅਚਾਨਕ ਪਿੱਟਬੁਲ ਕੁੱਤੇ ਨੇ ਆ ਕੇ ਰਣਧੀਰ ਦੇ ਭਤੀਜੇ 'ਤੇ ਹਮਲਾ ਕਰ ਦਿੱਤਾ ਜਿਸਦੀਆਂ ਰੋਂ ਅਤੇ ਚੀਕਾਂ ਦੀਆਂ ਅਵਾਜ਼ਾਂ ਸੁਣ ਕੇ ਪਰਿਵਾਰਕ ਮੈਂਬਰ ਬਾਹਰ ਆਏ ਤਾਂ ਰਣਧੀਰ ਭੱਜਕੇ ਆਪਣੇ ਭਤੀਜੇ ਨੂੰ ਬਚਾਉਣ ਗਿਆ ਤਾ ਉਸ ਦੌਰਾਨ ਕੁੱਤੇ ਨੇ ਉਸ 'ਤੇ ਵੀ ਹਮਲਾ ਕਰ ਦੋਹਾ ਨੂੰ ਗੰਭੀਰ ਜ਼ਖਮੀ ਕਰ ਦਿੱਤਾ।
ਘਟਨਾ ਤੋਂ ਬਾਅਦ ਪਰਿਵਾਰ ਵਾਲੇ ਭੱਜ ਦੌਰ ਦੇ ਵਿਚ ਜ਼ਖਮੀ ਰਣਧੀਰ ਨੂੰ ਸਰਕਾਰੀ ਹਸਪਤਾਲ ਮੋਰਿੰਡਾ ਲੈਕੇ ਗਏ ਜਿਥੇ ਡਾਕਟਰਾਂ ਨੇ ਉਸਦੀ ਹਾਲਤ ਗੰਭੀਰ ਹੋਣ ਦੇ ਚਲਦਿਆਂ ਉਸਨੂੰ ਮੋਹਾਲੀ ਦੇ ਸਰਕਾਰੀ ਹਸਪਤਾਲ 'ਚ ਰੈਫਰ ਕਰ ਦਿੱਤਾ। ਪਰ ਬਾਅਦ ਵਿਚ ਉਸਨੂੰ ਫਿਰ ਓਥੇ ਦੀ ਚੰਡੀਗੜ੍ਹ ਦੇ ਸਰਕਾਰੀ ਹਸਪਤਾਲ 'ਚ ਲਿਜਾਇਆ ਗਿਆ ਜਿਥੇ ਹੁਣ ਉਸਦਾ ਇਲਾਜ਼ ਚਲ ਰਿਹਾ ਅਤੇ ਡਾਕਟਰਾਂ ਦੇ ਵੱਲੋਂ ਰਣਧੀਰ ਦੀ ਹਾਲਤ ਸਥਿਤ ਦੱਸੀ ਜਾ ਰਹੀ ਹੈ।