by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰੂਸੀ ਹਮਲੇ 'ਚ ਹੁਣ ਤਕ ਯੂਕ੍ਰੇਨ ਦੇ 137 ਲੋਕ ਮਾਰੇ ਗਏ ਹਨ ਤੇ ਕਈ ਜਖ਼ਮੀ ਹੋ ਗਏ ਹਨ। ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਜ਼ੇਲੇਂਸਕੀ ਨੇ ਵੀਡੀਓ ਸੰਦੇਸ਼ 'ਚ ਕਿਹਾ ਹੈ ਕਿ ਰੂਸ ਵਲੋਂ ਆਪਣੀ ਤੇ ਆਪਣੇ ਪਰਿਵਾਰ ਦੀ ਜਾਨ ਨੂੰ ਖ਼ਤਰਾ ਹੈ। ਉਸ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਮੈਂ ਨਿਸ਼ਾਨੇ 'ਤੇ ਹਾਂ ਫਿਰ ਮੇਰਾ ਪਰਿਵਾਰ ਹੈ। ਖ਼ਤਰੇ ਨੂੰ ਦੇਖਦੇ ਹੋਏ ਮੇਰਾ ਪਰਿਵਾਰ ਲੁਕ ਗਿਆ ਹੈ।
ਰਾਸ਼ਟਰਪਤੀ ਨੇ ਦੱਸਿਆ ਕਿ ਉਹ ਕੇਂਦਰ ਸਰਕਾਰ ਦੇ ਕੰਮ ਲਈ ਸਾਰੇ ਲੋਕਾਂ ਦੇ ਨਾਲ ਸਰਕਾਰੀ ਕਵਾਟਰ 'ਚ ਰਹਿ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਤੇ ਉਸਦਾ ਪਰਿਵਾਰ ਦੇਸ਼ਧ੍ਰੋਹੀ ਨਹੀਂ ਹੈ। ਰਾਸ਼ਟਰਪਤੀ ਨੇ ਨਾਗਰਿਕਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਦੁਸ਼ਮਣ ਕੀਵ 'ਚ ਦਾਖਲ ਹੋ ਚੁੱਕੇ ਹਨ। ਮੈਂ ਕਰਫ਼ਿਊ ਦੇ ਨਿਯਮਾਂ ਦਾ ਪਾਲਣ ਕਰਨ ਦੀ ਅਪੀਲ ਕਰਦਾ ਹਾਂ।