ਨਿਊਜ਼ ਡੈਸਕ : ਰੂਸੀ ਫੌਜ ਯੂਕਰੇਨ ਦੀ ਰਾਜਧਾਨੀ ਕੀਵ 'ਤੇ ਲਗਾਤਾਰ ਬੰਬਾਰੀ ਕਰ ਰਹੀ ਹੈ, ਜਦਕਿ ਖਾਰਕੀਵ 'ਚ ਜ਼ੋਰਦਾਰ ਧਮਾਕਿਆਂ ਦੀ ਆਵਾਜ਼ ਸੁਣੀ ਜਾ ਸਕਦੀ ਹੈ। ਇਸ ਦੌਰਾਨ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ 'ਚ ਹੰਗਾਮੀ ਬੈਠਕ ਨੂੰ ਲੈ ਕੇ ਵੋਟਿੰਗ ਹੋਈ, ਜਿਸ 'ਚ 29 ਤੋਂ ਜ਼ਿਆਦਾ ਦੇਸ਼ ਹੰਗਾਮੀ ਬੈਠਕ ਦੇ ਹੱਕ 'ਚ ਹਨ, ਜਦਕਿ ਭਾਰਤ ਨੇ ਇਕ ਵਾਰ ਫਿਰ ਇਸ ਲਈ ਵੋਟਿੰਗ ਤੋਂ ਖੁਦ ਨੂੰ ਦੂਰ ਰੱਖਿਆ ਹੈ। ਇਸ ਦੌਰਾਨ ਕੁਝ ਮੀਡੀਆ ਰਿਪੋਰਟਾਂ 'ਚ ਦਾਅਵਾ ਕੀਤਾ ਗਿਆ ਹੈ ਕਿ ਯੂਕਰੇਨ ਦੇ ਰਾਸ਼ਟਰਪਤੀ ਰਾਜਧਾਨੀ ਕੀਵ ਤੋਂ ਭੱਜ ਗਏ ਹਨ।
ਇਹ ਦਾਅਵਾ ਰੂਸੀ ਮੀਡੀਆ ਰਿਪੋਰਟਾਂ 'ਚ ਕੀਤਾ ਗਿਆ ਹੈ। ਇਸ ਦੇ ਨਾਲ ਹੀ ਰਾਜਧਾਨੀ ਕੀਵ ਦੀ ਘੇਰਾਬੰਦੀ ਤੇਜ਼ ਹੋ ਗਈ ਹੈ। UNGA ਦੇ 11ਵੇਂ ਐਮਰਜੈਂਸੀ ਸੈਸ਼ਨ 'ਚ, ਯੂਕਰੇਨ ਬਾਰੇ ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਪ੍ਰਤੀਨਿਧੀ ਟੀਐੱਸ ਤਿਰੁਮੂਰਤੀ ਨੇ ਕਿਹਾ ਕਿ ਵਿਵਾਦਾਂ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ। ਭਾਰਤ ਸਥਿਤੀ 'ਤੇ ਲਗਾਤਾਰ ਨਜ਼ਰ ਰੱਖ ਰਿਹਾ ਹੈ। ਭਾਰਤ ਸਰਕਾਰ ਦਾ ਮੰਨਣਾ ਹੈ ਕਿ ਕੂਟਨੀਤੀ ਦੇ ਰਾਹ 'ਤੇ ਪਰਤਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ।