by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜੇਲੇਂਸਕੀ ਨੇ ਰੂਸ ਨਾਲ ਜਾਰੀ ਸੰਘਰਸ਼ ਦਰਮਿਆਨ ਚੀਨ ਤੋਂ ਸਮਰਥਨ ਮਿਲਣ ਦੀ ਉਮੀਦ ਜਤਾਈ ਹੈ। ਜੇਲੇਂਸਕੀ ਨੇ ਕਿਹਾ, 'ਮੈਂ ਚਾਹੁੰਦਾ ਹਾਂ ਕਿ ਚਾਈਨਾ ਪੀਪਲਜ਼ ਰਿਪਬਲਿਕ ਸਾਡੇ ਪੱਖ ਵਿਚ ਹੋਵੇ ਪਰ ਇਹ ਉਨ੍ਹਾਂ ਦੀ ਇੱਛਾ 'ਤੇ ਨਿਰਭਰ ਕਰਦਾ ਹੈ।' ਉਨ੍ਹਾਂ ਅੱਗੇ ਕਿਹਾ ਕਿ ਚੀਨ ਅਤੇ ਅਮਰੀਕਾ ਦਰਮਿਆਨ ਸਿੱਧਾ ਗੱਲਬਾਤ ਦੇ ਬਿਨਾਂ ਅਜਿਹਾ ਕੁੱਝ ਹੋ ਪਾਉਣਾ ਮੁਸ਼ਕਲ ਹੈ।
ਉਨ੍ਹਾਂ ਕਿਹਾ, 'ਨਾਟੋ ਦੇ ਬਾਰੇ ਵਿਚ ਗੱਲ ਕਰਨਾ ਸਾਡੇ ਲਈ ਔਖਾ ਹੈ, ਕਿਉਂਕਿ ਨਾਟੋ ਸਾਨੂੰ ਸਵੀਕਾਰ ਨਹੀਂ ਕਰਨਾ ਚਾਹੁੰਦਾ। ਮੈਨੂੰ ਲੱਗਦਾ ਹੈ ਕਿ ਇਹ ਇਕ ਗ਼ਲਤੀ ਹੈ, ਕਿਉਂਕਿ ਜੇਕਰ ਅਸੀਂ ਨਾਟੋ ਵਿਚ ਸ਼ਾਮਲ ਹੁੰਦੇ ਹਾਂ ਤਾਂ ਅਸੀਂ ਨਾਟੋ ਨੂੰ ਹੋਰ ਜ਼ਿਆਦਾ ਮਜ਼ਬੂਤ ਬਣਾਉਂਦੇ ਹਾਂ। ਅਸੀਂ ਇਕ ਕਮਜ਼ੋਰ ਰਾਜ ਨਹੀਂ ਹਾਂ। ਅਸੀਂ ਪ੍ਰਸਤਾਵ ਨਹੀਂ ਕਰ ਰਹੇ ਹਾਂ। ਚੀਨ ਨੇ ਯੂਕ੍ਰੇਨ 'ਤੇ ਹਮਲਾ ਕਰਨ ਲਈ ਰੂਸ 'ਤੇ ਲਗਾਈਆਂ ਗਈਆਂ ਪਾਬੰਦੀਆਂ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ।