by vikramsehajpal
ਮਾਸਕੋ (NRI MEDIA) : ਇਕ ਪਾਸੇ ਪੂਰੀ ਦੁਨੀਆਂ ਕੋਰੋਨਾ ਨਾਲ ਲੜ ਰਹੀ ਹੈ ਓਥੇ ਹੀ ਦੂਜੇ ਪਾਸੇ ਪੂਰੀ ਦੁਨੀਆਂ 'ਚ ਭਿਆਨਕ ਹਾਦਸੇ ਵਾਪਰ ਰਹੇ ਨੇ ਹੁਣ ਯੂਕ੍ਰੇਨ ਹਵਾਈ ਫੌਜ ਦਾ ਜਹਾਜ਼ ਏ.ਐੱਨ.-26 ਖਾਰਕਿਵ ਖੇਤਰ ਦੇ ਚੁਗੁਏਵ ਸ਼ਹਿਰ ਦੇ ਨੇੜੇ ਹਾਦਸਾਗ੍ਰਸਤ ਹੋ ਗਿਆ, ਜਿਸ ਵਿਚ 22 ਲੋਕਾਂ ਦੇ ਮਾਰੇ ਜਾਣ ਦੀ ਖਬਰ ਮਿਲੀ ਹੈ।
ਇਸ ਦੀ ਜਾਣਕਾਰੀ ਸਥਾਨਕ ਨਿਊਜ਼ ਏਜੰਸੀ ਵਲੋਂ ਯੂਕ੍ਰੇਨੀਅਨ ਰੱਖਿਆ ਮੰਤਰਾਲੇ ਦੇ ਇਕ ਸਰੋਤ ਦੇ ਹਵਾਲੇ ਨਾਲ ਦਿੱਤੀ ਗਈ ਹੈ। ਦੱਸ ਦਈਏ ਕਿ ਇਸ ਤੋਂ ਇਲਾਵਾ ਯੂਕ੍ਰੇਨ ਦੇ ਗ੍ਰਹਿ ਮੰਤਰਾਲਾ ਨੇ ਦੱਸਿਆ ਕਿ ਹਾਦਸੇ ਵਿਚ ਮਾਰੇ ਗਏ ਲੋਕਾਂ ਵਿਚ ਕੈਡੇਟ ਤੇ ਕਰੂ ਮੈਂਬਰ ਸ਼ਾਮਲ ਹਨ। ਇਸ ਦੌਰਾਨ ਇਕ ਅਧਿਕਾਰੀ ਨੇ ਦੱਸਿਆ ਕਿ ਜਹਾਜ਼ ਵਿਚ 21 ਕੈਡੇਟ ਤੇ 7 ਕਰੂ ਮੈਂਬਰ ਸਵਾਰ ਸਨ।