by
ਲੰਦਨ , 16 ਮਾਰਚ ( NRI MEDIA )
ਯੂਰਪ ਤੋਂ ਵੱਖ ਹੋਣ ਜਾ ਰਹੇ ਬ੍ਰਿਟੇਨ ਨੇ ਆਪਣੀ ਨਵੀਂ ਨੀਤੀ ਤਿਆਰ ਕਰਨ ਤੇ ਜ਼ੋਰ ਤੇਜ਼ ਕਰ ਦਿੱਤਾ ਹੈ ਬ੍ਰਿਟੇਨ ਨੇ ਹੁਣ ਸ਼ਨੀਵਾਰ ਨੂੰ ਇੰਟਰਨੈਸ਼ਨਲ ਐਜੂਕੇਸ਼ਨ ਸਟਰੈਟਜੀ ਲਾਂਚ ਕੀਤੀ ਹੈ ਜਿਸ ਦੇ ਤਹਿਤ ਉਹ ਸਟੱਡੀ ਵੀਜ਼ਾ ਨਿਯਮ ਵਿੱਚ ਵੱਡੇ ਬਦਲਾਅ ਕੀਤੇ ਗਏ ਹਨ ਜਿਸ ਨਾਲ ਭਾਰਤੀ ਵਿਦਿਆਰਥੀਆਂ ਨੂੰ ਵੱਡਾ ਫਾਇਦਾ ਹੋਣ ਦੀ ਪੂਰੀ ਪੂਰੀ ਸੰਭਾਵਨਾ ਹੈ , ਨਵੇਂ ਨਿਯਮ ਲਾਗੂ ਹੋਣ ਤੋਂ ਬਾਅਦ ਵਿਦਿਆਰਥੀ ਪੜ੍ਹਾਈ ਪੂਰੀ ਕਰਕੇ ਛੇ ਮਹੀਨੇ ਤੱਕ ਬ੍ਰਿਟੇਨ ਵਿਚ ਨੌਕਰੀ ਕਰ ਪਾਉਣਗੇ ।
ਯੂਰਪ ਤੋਂ ਵੱਖ ਹੋਣ ਜਾ ਰਹੇ ਬ੍ਰਿਟੇਨ ਨੂੰ ਕਈ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਲਈ ਹੀ ਉੱਚ ਸਿੱਖਿਆ ਲਈ ਦੁਨੀਆ ਭਰ ਤੋਂ ਆਉਣ ਵਾਲੇ ਵਿਦਿਆਰਥੀਆਂ ਦੀ ਸੰਖਿਆ ਵਧਾਉਣ ਲਈ ਬ੍ਰਿਟੇਨ ਸਰਕਾਰ ਲਗਾਤਾਰ ਜ਼ੋਰ ਲਗਾ ਰਹੀ ਹੈ , ਨਵੀਂ ਨੀਤੀ ਦੇ ਅਨੁਸਾਰ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਜੇਕਰ ਨੌਕਰੀ ਲੱਗ ਜਾਂਦੀ ਹੈ ਤਾਂ ਵਿਦਿਆਰਥੀ ਆਪਣੇ ਸਟੱਡੀ ਵੀਜ਼ਾ ਨੂੰ ਵਰਕ ਵੀਜ਼ਾ ਵਿੱਚ ਬਦਲ ਸਕਦੇ ਹਨ ।
ਬ੍ਰਿਟੇਨ ਦੀ ਯੂਨੀਵਰਸਿਟੀ ਦੇ ਇਕ ਵੱਡੇ ਅਧਿਕਾਰੀ ਨੇ ਦੱਸਿਆ ਕਿ ਹੁਣ ਸਰਕਾਰ ਚਾਹੁੰਦੇ ਹਨ ਕਿ ਜ਼ਿਆਦਾ ਤੋਂ ਜ਼ਿਆਦਾ ਵਿਦਿਆਰਥੀ ਬ੍ਰਿਟੇਨ ਵਿੱਚ ਹੋਣ ਉਨ੍ਹਾਂ ਕਿਹਾ ਕਿ ਚੀਨ ਅਤੇ ਭਾਰਤ ਵਿੱਚ ਸਭ ਤੋਂ ਜ਼ਿਆਦਾ ਵਿਦਿਆਰਥੀ ਬ੍ਰਿਟੇਨ ਵਿੱਚ ਰਹਿੰਦੇ ਹਨ ਅਧਿਕਾਰੀ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਭਾਰਤ ਦੇ ਵਿਦਿਆਰਥੀਆਂ ਵਿੱਚ ਅਲੱਗ ਤਰੀਕੇ ਦਾ ਜਜ਼ਬਾ ਅਤੇ ਜਨੂੰਨ ਹੁੰਦਾ ਹੈ ਅਤੇ ਉਹ ਵਧੀਆ ਜੀਵਨ ਜੀਣ ਲਈ ਬ੍ਰਿਟੇਨ ਆਉਣ ਦਾ ਰਸਤਾ ਚੁਣਦੇ ਹਨ ।
ਨਵੀਂ ਸਿੱਖਿਆ ਨੀਤੀ ਦਾ ਉਦਘਾਟਨ ਬ੍ਰਿਟੇਨ ਦੇ ਸਿੱਖਿਆ ਮੰਤਰੀ ਡੇਮੀਅਨ ਹੈਂਡਸ ਨੇ ਕੀਤਾ ਉਨ੍ਹਾਂ ਨੇ ਕਿਹਾ ਕਿ ਥੇਰੇਸਾ ਸਰਕਾਰ ਹੁਣ ਬ੍ਰੇਕਜਿਟ ਦੀ ਤਿਆਰੀ ਕਰ ਰਹੀ ਹੈ ਸਿੱਖਿਆ ਮੰਤਰੀ ਨੇ ਸਾਰੇ ਹੀ ਦੇਸ਼ਾਂ ਨਾਲ ਆਪਣੇ ਸਬੰਧਾਂ ਨੂੰ ਮਜ਼ਬੂਤ ਕਰਨ ਤੇ ਜ਼ੋਰ ਦਿੱਤਾ ਹੈ ।