by
ਲੰਡਨ (Vikram Sehajpal) : ਲੰਡਨ ਦੇ ਰਾਇਲ ਕੋਰਟਸ ਆਫ਼ ਜਸਟਿਸ ਨੇ ਭਾਰਤ ਦੇ ਹੱਕ ਵਿੱਚ ਵੱਡਾ ਫ਼ੈਸਲਾ ਸੁਣਾਉਂਦਿਆਂ 70 ਸਾਲ ਪੁਰਾਣੇ 35 ਮਿਲੀਅਨ ਪਾਊਂਡ ਯਾਨੀ ਤਕਰੀਬਨ 306.25 ਕਰੋੜ ਰੁਪਏ ਹੈਦਰਾਬਾਦ ਫ਼ੰਡ ਮਾਮਲੇ ਵਿੱਚ ਪਾਕਿਸਤਾਨ ਦੇ ਦਾਅਵਿਆਂ ਨੂੰਰੱਦ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਹੈ ਕਿ ਇਸ ਖ਼ਜ਼ਾਨੇ ਉੱਤੇ ਹੈਦਰਾਬਾਦ ਨਿਜ਼ਾਮ ਦੇ ਵਾਰਸਾਂ ਤੇ ਭਾਰਤ ਦਾ ਹੱਕ ਹੈ। ਲੰਡਨ ਦੀ ਅਦਾਲਤ ਵਿੱਚ ਇਹ ਕੇਸ ਪਾਕਿਸਤਾਨ ਸਰਕਾਰ ਬਨਾਮ ਹੋਰਾਂ ਦੇ ਨਾਂਅ 'ਤੇ ਹੈ।
ਇਸ ਮਾਮਲੇ ਵਿੱਚ ਮੁੱਖ ਪੱਖ ਹੈਦਰਾਬਾਦ ਦੇ ਆਖਰੀ ਨਿਜ਼ਾਮ ਮੀਰ ਉਸਮਾਨ ਅਲੀ ਖ਼ਾਨ ਦੇ ਉੱਤਰਾਧਿਕਾਰੀ, ਭਾਰਤ ਸਰਕਾਰ ਤੇ ਭਾਰਤ ਦੇ ਰਾਸ਼ਟਰਪਤੀ ਹਨ।1948 ਵਿੱਚ, ਹੈਦਰਾਬਾਦ ਦੇ ਆਖ਼ਰੀ ਨਿਜ਼ਾਮ ਨੇ ਲੰਡਨ ਦੇ ਨੈਟਵੈਸਟ ਬੈਂਕ ਵਿੱਚ 10 ਲੱਖ ਪਾਊਂਡ, ਉਸ ਵੇਲੇ ਦੇ ਕਰੀਬ 8 ਕਰੋੜ 87 ਲੱਖ ਜਮ੍ਹਾ ਕਰਵਾਏ ਸੀ। ਇਹ ਰਕਮ ਹੁਣ ਵਧ ਕੇ 306.25 ਕਰੋੜ ਰੁਪਏ ਹੋ ਗਈ ਹੈ।