ਪ੍ਰਧਾਨਮੰਤਰੀ ਮੋਦੀ ਨੂੰ ਮਿਲੇਗਾ ਸੰਯੁਕਤ ਅਰਬ ਅਮੀਰਾਤ ਦਾ ਸਰਵਉੱਚ ਸਨਮਾਨ – ਜਾਏਦ ਮੈਡਲ ਨਾਲ ਸਨਮਾਨਤ ਕਰਨਗੇ ਯੂਏਈ ਦੇ ਰਾਸ਼ਟਰਪਤੀ

by

ਦੁਬਈ / ਨਵੀਂ ਦਿੱਲੀ , 05 ਅਪ੍ਰੈਲ ( NRI MEDIA )

ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਸ਼ੇਖ ਖਲੀਫਾ ਬਿਨ ਜਾਏਦ ਅਲ ਨਾਹਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਏਦ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ , ਅਬੂ ਧਾਬੀ ਦੇ ਕਰਾਊਨ ਪ੍ਰਿੰਸ ਅਤੇ ਫੌਜ ਦੇ ਡਿਪਟੀ ਸੁਪਰੀਮ ਕਮਾਂਡਰ ਸ਼ੇਖ ਮੁਹੰਮਦ ਬਿਨ ਜਯਾਦ ਨੇ ਵੀਰਵਾਰ ਨੂੰ ਇਹ ਜਾਣਕਾਰੀ ਸਾਂਝੀ ਕੀਤੀ ਹੈ , ਜਾਏਦ ਮੈਡਲ ਦੇਸ਼ ਦੇ ਰਾਸ਼ਟਰਪਤੀ ਵਲੋਂ ਦਿੱਤਾ ਜਾਂਦਾ ਸਭ ਤੋਂ ਵੱਡਾ ਸਨਮਾਨ ਹੈ, ਮੋਦੀ ਤੋਂ ਪਹਿਲਾਂ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ 2, ਸਾਊਦੀ ਅਰਬ ਦੇ ਕਿੰਗ ਸਲਮਾਨ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਵੀ ਇਹ ਸਨਮਾਨ ਮਿਲਿਆ ਹੈ |


ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਭਵਿੱਖ ਵਿਚ ਸਾਡੇ ਰਿਸ਼ਤੇ ਨਵੀਆਂ ਉਚਾਈਆਂ ਪ੍ਰਾਪਤ ਕਰਨਗੇ , ਸੰਯੁਕਤ ਅਰਬ ਅਮੀਰਾਤ ਵਲੋਂ ਇਹ ਸਨਮਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੋਹਾਂ ਦੇਸ਼ਾਂ ਦਰਮਿਆਨ ਦੋਸਤੀ ਅਤੇ ਕੂਟਨੀਤਿਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਦਿੱਤਾ ਜਾਵੇਗਾ , ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਕਾਰਜਕਾਲ ਦੌਰਾਨ ਸੰਯੁਕਤ ਅਰਬ ਅਮੀਰਾਤ ਦਾ ਦੌਰਾ ਕੀਤਾ ਸੀ ਅਤੇ ਕਈ ਮਸੌਦੇ ਤਿਆਰ ਕੀਤੇ ਸਨ |

ਡਿਪਟੀ ਸੁਪਰੀਮ ਕਮਾਂਡਰ ਸ਼ੇਖ ਮੁਹੰਮਦ ਨੇ ਇਕ ਟਵੀਟ 'ਚ ਕਿਹਾ,' ਅਸੀਂ ਆਪਣੇ ਮਿੱਤਰ ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਦੋਵਾਂ ਦੇਸ਼ਾਂ ਵਿਚਕਾਰ ਦੋਸਤਾਨਾ ਸਬੰਧ ਬਣਾਉਣ ਅਤੇ ਵੱਖ-ਵੱਖ ਖੇਤਰਾਂ 'ਚ ਸਹਿਯੋਗ ਦੇ ਨਵੇਂ ਪੱਖ ਨੂੰ ਪੈਦਾ ਕਰਨ ਲਈ ਤਮਗਾ ਪ੍ਰਦਾਨ ਕਰਾਂਗੇ ,ਕਮਾਂਡਰ ਸ਼ੇਖ ਮੁਹੰਮਦ ਨੇ ਭਾਰਤੀ ਸਮਾਜ ਦੇ ਸਨਮਾਨ ਦੀ ਸਹਿਣਸ਼ੀਲਤਾ,  ਸਹਿ-ਅਨੁਕੂਲਤਾ ਅਤੇ ਸੱਭਿਆਚਾਰ ਦੀ ਸ਼ਲਾਘਾ ਵੀ ਕੀਤੀ ਹੈ |

ਇਸ ਤੋਂ ਪਹਿਲਾ ਇਸ ਸਾਲ ਫਰਵਰੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੱਖਣੀ ਕੋਰੀਆ ਦੇ ਸਿਓਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਸੀ , ਇਸ ਅਵਾਰਡ ਨੂੰ ਪ੍ਰਾਪਤ ਕਰਨ ਲਈ ਮੋਦੀ 14ਵੇਂ ਵਿਅਕਤੀ ਸਨ ,ਇਹ ਅਵਾਰਡ 1988 ਦੇ ਸਫਲ ਓਲੰਪਿਕਸ ਸਿਓਲ ਦੇ ਬਾਅਦ ਸ਼ੁਰੂ ਹੋਇਆ ਸੀ ਹਾਲਾਂਕਿ, ਮੋਦੀ ਨੇ ਪੁਰਸਕਾਰ ਜੇਤੂ ਰਾਸ਼ੀ 1.30 ਕਰੋੜ ਰੁਪਏ ਨਮਾਮੀ ਗੰਗੇ ਪ੍ਰਾਜੈਕਟ ਵਿੱਚ ਦੇ ਦਿੱਤੀ ਸੀ ਇਸ ਤੋਂ ਇਲਾਵਾ, ਵਾਤਾਵਰਨ ਦੇ ਖੇਤਰ ਵਿਚ ਯੋਗਦਾਨ ਪਾਉਣ ਲਈ ਇਸ ਸਾਲ ਉਨ੍ਹਾਂ ਨੂੰ ਯੂ.ਐਨ. ਨੈਸ਼ਨਲ ਚੈਂਪੀਅਨ ਆਫ ਦਿ ਅਰਥ ਅਵਾਰਡ ਦਿੱਤਾ ਗਿਆ ਸੀ , ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀ ਗੁੱਟਰਸ ਨੇ ਨਵੀਂ ਦਿੱਲੀ ਵਿਚ ਮੋਦੀ ਨੂੰ ਇਹ ਸਨਮਾਨ ਦਿੱਤਾ ਸੀ |