by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਚੀਨ 'ਚ ਪ੍ਰੇਮ ਸਬੰਧ ਤੋੜਨ ਦੀ ਕੋਸ਼ਿਸ਼ ਕਰਨ ਵਾਲੀ ਔਰਤ ਦਾ ਚਾਕੂ ਮਾਰ ਕੇ ਕਤਲ ਕਰਨ ਦੇ ਮਾਮਲੇ ਵਿੱਚ ਇਕ ਅਮਰੀਕੀ ਨਾਗਰਿਕ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਇੰਟਰਮੀਡੀਏਟ ਪੀਪਲਜ਼ ਕੋਰਟ ਵਿੱਚ ਸੁਣਵਾਈ ਤੋਂ ਬਾਅਦ ਦੋਸ਼ੀ ਪਾਏ ਗਏ ਸ਼ਾਦੀਦ ਅਬਦੁਲਮਤੀਨ ਨੂੰ ਮੌਤ ਦੀ ਸਜ਼ਾ ਸੁਣਾਈ ਗਈ।
ਅਬਦੁਲਮਤੀਨ ਦੀ ਮੁਲਾਕਾਤ ਸਾਲ 2019 'ਚ ਚੇਨ ਨਾਂ ਦੀ ਔਰਤ ਨਾਲ ਹੋਈ, ਜਿਸ ਤੋਂ ਬਾਅਦ ਹੌਲੀ-ਹੌਲੀ ਦੋਹਾਂ ਵਿਚਾਲੇ ਪਿਆਰ ਵਧਦਾ ਗਿਆ।ਜਦੋਂ ਚੇਨ ਨੇ ਰਿਸ਼ਤਾ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਅਬਦੁਲਮਤੀਨ ਨੇ ਉਸ ਨੂੰ ਇਕ ਮੁਲਾਕਾਤ ਦੇ ਬਹਾਨੇ ਨਿੰਗਬੋ ਸ਼ਹਿਰ ਦੇ ਬੱਸ ਸਟਾਪ 'ਤੇ ਬੁਲਾਇਆ, ਜਿੱਥੇ ਉਸ ਨੇ ਚੇਨ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ।