by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਚੋਹਲਾ ਸਾਹਿਬ ਵਿਖੇ ਪਿੰਡ ਘੜਕਾ ਨਜ਼ਦੀਕ ਵਹਿੰਦੇ ਦਰਿਆ ਬਿਆਸ ’ਚ ਨਹਾਉਣ ਗਏ ਦੋ ਨੌਜਵਾਨਾਂ ਦੀ ਪਾਣੀ ’ਚ ਡੁੱਬਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨਾਂ ਦੀ ਪਛਾਣ ਹਰਮਨਪ੍ਰੀਤ ਸਿੰਘ ਪੁੱਤਰ ਕਸ਼ਮੀਰ ਸਿੰਘ 'ਤੇ ਸਾਜਨ ਸਿੰਘ ਪੁੱਤਰ ਬਿੱਟੂ ਵਾਸੀ ਧਗਾਣਾ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਹਰਮਨਪ੍ਰੀਤ ਸਿੰਘ 'ਤੇ ਸਾਜਨ ਸਿੰਘ ਦੋਵੇਂ ਸੁਰਜੀਤ ਸਿੰਘ ਪੁੱਤਰ ਮੱਘਰ ਸਿੰਘ ਨਾਲ ਜੇ. ਸੀ. ਬੀ. ਮਸ਼ੀਨ ’ਤੇ ਲੇਬਰ ਦਾ ਕੰਮ ਕਰਦੇ ਸਨ। ਦੋਵੇਂ ਨੌਜਵਾਨ ਦਰਿਆ ਬਿਆਸ ’ਚ ਨਹਾਉਣ ਲੱਗ ਪਏ 'ਤੇ ਅਚਾਨਕ ਪਾਣੀ ਦਾ ਵਹਾਅ ਤੇਜ਼ ਹੋ ਗਿਆ। ਵਹਾਅ ਤੇਜ਼ ਹੋਣ ਕਾਰਨ ਦੋਵੇਂ ਪਾਣੀ ’ਚ ਡੁੱਬ ਗਏ ਅਤੇ ਇਨ੍ਹਾਂ ਦੀ ਮੌਕੇ ’ਤੇ ਮੌਤ ਹੋ ਗਈ।