by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਟਾਂਡਾ ਉੜਮੁੜ ਵਿਖੇ ਭੇਟਾਂ ਦਾ ਪੱਤਣ ਨਜ਼ਦੀਕ ਬਿਆਸ ਦਰਿਆ 'ਚ ਨਹਾਉਂਦੇ ਜੀਜਾ-ਸਾਲ਼ਾ ਡੁੱਬ ਗਏ। ਦਰਿਆ 'ਚ ਡੁੱਬੇ ਵਿਅਕਤੀਆਂ ਦੀ ਪਛਾਣ ਵੀਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਬੂਟਾ ਤੇ ਉਸ ਦੇ ਸਾਲ਼ੇ ਸ਼ਿਵ ਸਿੰਘ ਸ਼ੇਰਾ ਪੁੱਤਰ ਜਰਨੈਲ ਸਿੰਘ ਵਾਸੀ ਅਬਦੁੱਲਾਪੁਰ ਦੇ ਰੂਪ 'ਚ ਹੋਈ ਹੈ।
ਜਾਣਕਾਰੀ ਅਨੁਸਾਰ ਜਦੋਂ ਵੀਰ ਸਿੰਘ, ਸ਼ੇਰਾ, ਗਗਨ ਤੇ ਮਧੂ ਗਰਮੀ ਤੋਂ ਰਾਹਤ ਪਾਉਣ ਲਈ ਬਿਆਸ ਦਰਿਆ 'ਚ ਨਹਾਉਣ ਗਏ। ਇਸ ਦੌਰਾਨ ਵੀਰ ਸਿੰਘ ਤੇ ਸ਼ੇਰਾ ਪਾਣੀ 'ਚ ਡੁੱਬ ਗਏ। ਮਧੂ ਤੇ ਗਗਨ ਨੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਬਚਾਇਆ ਨਹੀਂ ਜਾ ਸਕਿਆ। ਗੋਤਾਖੋਰਾਂ ਦੀ ਮਦਦ ਨਾਲ ਦੋਵਾਂ ਦੀ ਭਾਲ ਕੀਤੀ ਜਾ ਰਹੀ ਸੀ।