ਨਿਊਜ਼ ਡੈਸਕ (ਰਿੰਪੀ ਸ਼ਰਮਾ) : ਧੂਰੀ-ਸੰਗਰੂਰ ਰੋਡ ’ਤੇ ਵਾਪਰੇ ਇਕ ਸੜਕ ਹਾਦਸੇ ’ਚ 2 ਨੌਜਵਾਨਾਂ ਦੀ ਮੌਤ ਹੋ ਗਈ ਜਦਕਿ 1 ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਧੂਰੀ ਵਿਖੇ ਦਰਜ ਕੀਤੇ ਗਏ ਮਾਮਲੇ ਦੇ ਅਨੁਸਾਰ ਪ੍ਰਦੀਪ ਸਿੰਘ (20) ਪੁੱਤਰ ਮੋਹਨਾ ਸਿੰਘ ਵਾਸੀ ਤੋਤਾਪੁਰੀ ਮੁਹੱਲਾ, ਧੂਰੀ ਲੰਘੀ ਸ਼ਾਮ ਨੂੰ ਆਪਣੇ ਦੋ ਦੋਸਤਾਂ ਮੁਕੇਸ਼ ਕੁਮਾਰ (17) ਪੁੱਤਰ ਘਿਨੌਰ ਸਿੰਘ 'ਤੇ ਅਮਿਤ ਕੁਮਾਰ ਪੁੱਤਰ ਲੁਕੇਸ਼ ਕੁਮਾਰ ਵਾਸੀਆਣ ਧੂਰੀ ਨਾਲ ਆਪਣੇ ਮੋਟਰਸਾਈਕਲ ’ਤੇ ਕਿਸੇ ਘਰੇਲੂ ਕੰਮ ਲਈ ਸੰਗਰੂਰ ਗਿਆ ਸੀ। ਵਾਪਸੀ ਦੇ ਸਮੇਂ ਜਦ ਉਹ ਧੂਰੀ-ਸੰਗਰੂਰ ਰੋਡ ਤੋਂ ਆਪਣੇ ਮੁਹੱਲੇ ਵੱਲ ਨੂੰ ਮੁੜ ਰਹੇ ਸੀ, ਤਾਂ ਮਾਲੇਰਕੋਟਲਾ ਸਾਈਡ ਤੋਂ ਆ ਰਹੇ ਤੇਜ਼ ਰਫ਼ਤਾਰ ਟਰੱਕ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।
ਇਸ ਹਾਦਸੇ ’ਚ ਮੋਟਰਸਾਈਕਲ ਚਾਲਕ ਪ੍ਰਦੀਪ ਸਿੰਘ ਅਤੇ ਮੁਕੇਸ਼ ਕੁਮਾਰ ਦੇ ਜ਼ਿਆਦਾ ਸੱਟਾਂ ਲੱਗਣ ਕਾਰਨ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਇਨ੍ਹਾਂ ਦੇ ਤੀਸਰੇ ਸਾਥੀ ਅਮਿਤ ਕੁਮਾਰ ਨੂੰ ਗੰਭੀਰ ਜ਼ਖਮੀ ਹਾਲਤ ’ਚ ਇਲਾਜ ਵਾਸਤੇ ਸਿਵਲ ਹਸਪਤਾਲ ਧੂਰੀ ਵਿਖੇ ਦਾਖਲ ਕਰਵਾਇਆ ਗਿ।