ਵੈੱਬ ਡੈਸਕ (ਵਿਕਰਮ ਸਹਿਜਪਾਲ) : ਬਰਫ਼ੀਲੇ ਤੂਫਾਨ ਕਾਰਨ ਅਮਰੀਕਾ ਦੇ ਤਿੰਨ ਸੂਬਿਆਂ ਦਾ ਮਾੜਾ ਹਾਲ ਹੈ। ਤੂਫਾਨ ਕਾਰਨ ਸਭ ਤੋਂ ਜ਼ਿਆਦਾ ਬੋਸਟਨ ਪ੍ਰਭਾਵਤ ਹੋਇਆ, ਉਥੇ 16 ਇੰਚ ਬਰਫ਼ਬਾਰੀ ਹੋਈ। ਨਿਊਯਾਰਕ ਵਿਚ ਛੇ ਇੰਚ ਬਰਫ਼ਬਾਰੀ ਹੋਣ ਕਾਰਨ ਪਾਰਾ ਸਿਫ਼ਰ ਤੋਂ ਵੀ ਕਾਫੀ ਥੱਲੇ ਆ ਗਿਆ। ਦੋਵੇਂ ਸ਼ਹਿਰਾਂ ਵਿਚ ਸਕੂਲ-ਕਾਲਜਾਂ ਵਿਚ ਛੁੱਟੀ ਕਰ ਦਿੱਤੀ ਗਈ ਹੈ।
ਨਿਊਯਾਰਕ ਵਿਚ ਜਿੱਥੇ ਦੋ ਦਿਨ ਵਿਚ 2100 ਉਡਾਣਾਂ ਰੱਦ ਹੋਈਆਂ ਉਥੇ ਹੀ ਬੋਸਟਨ ਵਿਚ ਮੰਗਲਵਾਰ ਨੂੰ 1800 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਸੜਕਾਂ 'ਤੇ ਦੋ ਫੁੱਟ ਤੱਕ ਬਰਫ਼ ਹੋਣ ਕਾਰਨ ਕਾਫੀ ਤਿਲਕਣ ਵਧ ਗਈ ਹੈ। ਬਰਫ਼ ਹਟਾਉਣ ਵਿਚ ਦੋਵੇਂ ਸ਼ਹਿਰਾਂ ਵਿਚ ਸੈਂਕੜੇ ਰਾਹਤ ਕਰਮੀ ਲੱਗੇ ਹੋਏ ਹਨ। ਡਿਪਾਰਟਮੈਂਟ ਆਫ਼ ਸੈਨੀਟੇਸ਼ਨ ਦੇ 700 ਤੋਂ ਜ਼ਿਆਦਾ ਕਰਮਚਾਰੀ ਸੜਕਾਂ 'ਤੇ ਤਿਲਕਣ ਰੋਕਣ ਦੇ ਲਈ ਲੂਣ ਛਿੜਕ ਰਹੇ ਹਨ ਤਾਕਿ ਹਾਦਸਿਆਂ ਨੂੰ ਰੋਕਿਆ ਜਾ ਸਕੇ।
ਰੋਡੇ ਨਿਊ ਇੰਗਲੈਂਡ ਵਿਚ 60 ਹਜ਼ਾਰ ਘਰਾਂ ਦੀ ਬਿਜਲੀ ਗੁਲ ਹੋ ਗਈ। ਕੋਲੋਰਾਡੋ ਦੇ ਟੇਲੁਰਾਈਡ ਵਿਚ ਦੂਜੀ ਵਾਰ ਬਰਫ਼ੀਲਾ ਤੂਫਾਨ ਆਇਆ। ਇਸ ਵਿਚ ਦੋ ਲੋਕਾਂ ਦੀ ਮੌਤ ਹੋ ਗਈ। ਸੈਨ ਮਿਗੁਲ ਕਾਊਂਟੀ ਦੀ ਸਕੀਇੰਗ ਵਿਚ ਬਰਫ਼ ਦੇ ਤੋਦੇ ਡਿੱਗਣ ਕਾਰਨ ਨੌਜਵਾਨ ਦਬ ਗਿਆ।
ਉਸ ਦੇ ਨਾਲ ਕੁੱਤਾ ਵੀ ਸੀ, ਜੋ ਬਚ ਗਿਆ। 18 ਘੰਟੇ ਬਾਅਦ ਜਦ ਬਚਾਅ ਦਲ ਹੈਲੀਕਾਪਟਰ ਤੋਂ ਲਾਪਤਾ ਲੋਕਾਂ ਦੀ ਭਾਲ ਕਰ ਰਹੇ ਸੀ ਤਾਂ ਕੁੱਤਾ ਭੌਂਕਣ ਲੱਗਾ। ਇਸ ਤੋਂ ਬਾਅਦ ਨੌਜਵਾਨ ਨੂੰ ਕੱਢਿਆ ਗਿਆ।