by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰਾਜਪੁਰਾ ਦੇ ਨੇੜੇ ਭਾਖੜਾ ਕਨਾਲ ਵਿੱਚ ਦੋ ਬੱਚਿਆਂ ਦੀ ਡੁੱਬਣ ਕਾਰਨ ਮੌਤ ਹੋ ਗਈ। ਦੋਵੇਂ ਬੱਚੇ ਸਕੂਲ ਤੋਂ ਪੇਪਰ ਦੇ ਕੇ ਵਾਪਸ ਆ ਰਹੇ ਸਨ ਕਿ ਭਾਖੜਾ ਕਨਾਲ ਵਿੱਚ ਨਹਾਉਣ ਲੱਗੇ ਜਿਥੇ ਦੋਵਾਂ ਦੀ ਡੁੱਬਣ ਕਾਰਨ ਮੌਤ ਹੋ ਗਈ।
ਐਸਐਚਓ ਕਿਰਪਾਲ ਸਿੰਘ ਅਨੁਸਾਰ ਦੋ ਬੱਚੇ ਬਨੂੜ ਸਕੂਲ ਤੋਂ ਪੇਪਰ ਦੇਣ ਤੋਂ ਬਾਅਦ ਭਾਖੜਾ ਕੈਨਾਲ ਵਿੱਚ ਨਹਾਉਣ ਆਏ ਸਨ। ਇਕ ਬੱਚਾ ਪਰਦੀਪ ਬਿੱਲੂ ਉਮਰ 14 ਸਾਲ ਜੋ ਕਿ ਰਾਮਪੁਰ ਬਨੂੜ ਨਾਲ ਸਬੰਧਤ ਹੈ ਨਹਾਉਣ ਲਈ ਭਾਖੜਾ ਕਨਾਲ ਵਿੱਚ ਉਤਰਿਆ।
ਉਸ ਨੂੰ ਤੈਰਨਾ ਨਹੀਂ ਸੀ 'ਤੇ ਉਹ ਡੁੱਬਣ ਲੱਗਾ। ਉਸ ਨੂੰ ਡੁੱਬਦਿਆਂ ਵੇਖ ਨਰੜੂ ਪਿੰਡ ਦਾ ਲਖਬੀਰ ਸਿੰਘ ਉਮਰ 16 ਸਾਲ ਨੇ ਬਿੱਲੂ ਨੂੰ ਬਚਾਉਣ ਵਾਸਤੇ ਭਾਖੜਾ ਨਹਿਰ ਵਿੱਚ ਛਾਲ ਮਾਰੀ ਦਿੱਤੀ।ਲਖਵੀਰ ਸਿੰਘ ਆਪਣੇ ਸਾਥੀ ਪਰਦੀਪ ਬਿੱਲੂ ਨੂੰ ਨਾ ਬਚਾ ਸਕਿਆ ਅਤੇ ਦੋਵੇਂ ਹੀ ਨਹਿਰ ਵਿੱਚ ਡੁੱਬ ਗਏ।