by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੋਹਾਲੀ ਤੋਂ ਇਕ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ ,ਜਿਥੇ ਪਿੰਡ ਨਵਾਂ ਗਾਓ ਵਿੱਚ ਸੀਵਰੇਜ ਵਿੱਚ ਡਿੱਗਣ ਨਾਲ ਢਾਈ ਸਾਲ ਦੀ ਬੱਚੀ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਸੀਵਰੇਜ ਦਾ ਢੱਕਣ ਖੁੱਲਾ ਹੋਇਆ ਸੀ ਤੇ ਇਹ ਬੱਚੀ ਇਸ ਸੀਵਰੇਜ 'ਚ ਡਿੱਗ ਗਈ । ਦੱਸਿਆ ਜਾ ਰਿਹਾ ਹੈ ਕਿ ਪਿੰਡ ਵਿੱਚ ਬਣੇ ਇਕ ਘਰ ਦਾ ਸੀਵਰੇਜ ਉਵਰਫਲੋਅ ਹੋ ਗਿਆ ਸੀ। ਜਿਸ ਤੋਂ ਬਾਅਦ ਲੜਕੀ ਦੇ ਪਿਤਾ ਨੇ ਠੇਕੇਦਾਰ ਨੂੰ ਬੁਲਾ ਕੇ ਇਸ ਨੂੰ ਠੀਕ ਕਰਨ ਲਈ ਕਿਹਾ ਸੀ। ਠੇਕੇਦਾਰ ਨੇ ਢੱਕਣ ਖੋਲ੍ਹ ਕੇ ਉਪਰ ਬੋਰੀ ਰੱਖ ਕੇ ਰੋਟੀ ਖਾਣ ਲਈ ਚਲਾ ਗਿਆ । ਇਸ ਦੌਰਾਨ ਹੀ ਢਾਈ ਸਾਲਾ ਬੱਚੀ ਖੇਡੇ ਹੋਏ ਉਸ 'ਚ ਡਿੱਗ ਗਈ ਜਦੋ ਤੱਕ ਉਸ ਨੂੰ ਬਾਹਰ ਕੱਢ ਕੇ PGI ਹਸਪਤਾਲ ਦਾਖਿਲ ਕਰਵਾਇਆ ਗਿਆ, ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।