ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ ਦੇ ਸਿੱਖ ਆਗੂ ਰਿਪੁਦਮਨ ਮਲਿਕ ਕਤਲ ਮਾਮਲੇ ਵਿੱਚ ਵੱਡਾ ਮੋੜ ਆਇਆ ਸਾਹਮਣੇ ਹੈ। ਇਸ ਮਾਮਲੇ ਵਿੱਚ ਪੁਲਿਸ ਨੇ 2 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ 21 ਸਾਲਾ ਟੈਨਰ ਫੋਕਸ ਤੇ 23 ਸਾਲਾ ਜੋਸ ਲੋਪੇਜ਼ 'ਤੇ ਕਤਲ ਦਾ ਇਲਜ਼ਾਮ ਹੈ। ਦੱਸ ਦਈਏ ਕਿ 14 ਜੁਲਾਈ ਨੂੰ ਕੈਨੇਡਾ ਵਿੱਚ ਸਿੱਖ ਆਗੂ ਰਿਪੁਦਮਨ ਮਲਿਕ ਦਾ ਕਤਲ ਕੀਤਾ ਗਿਆ ਸੀ। ਇਸ ਕਤਲ ਮਾਮਲੇ ਵਿੱਚ 2 ਗੈਰ ਪੰਜਾਬੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਉਨ੍ਹਾਂ ਨੂੰ ਗੁਰੂਦੁਆਰੇ ਦੇ ਬਹਾਰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਕੀਤਾ ਗਿਆ ਸੀ। ਫਿਲਹਾਲ ਕੈਨੇਡਾ ਪੁਲਿਸ ਇਸ ਮਾਮਲੇ ਦੀ ਪੂਰੀ ਜਾਂਚ ਕਰ ਰਹੀ ਹੈ, ਇਸ ਕਤਲ ਦੇ ਕਾਰਨਾਂ ਦਾ ਪਤਾ ਕੀਤਾ ਜਾ ਰਿਹਾ ਹੈ ਜਾਂ ਹੋਰ ਕਰੇ ਦੋਸ਼ੀ ਹਨ ਉਨ੍ਹਾਂ ਦਾ ਵੀ ਪਤਾ ਕੀਤਾ ਜਾ ਰਿਹਾ ਹੈ।
ਸੂਤਰਾਂ ਨੇ ਦੱਸਿਆ ਕਿ ਕੈਨੇਡੀਅਨ ਪੁਲਿਸ ਨੇ 1985 ਦੇ ਏਅਰ ਇੰਡੀਆ ਕਨਿਸ਼ਕ ਅੱਤਵਾਦੀ ਬੰਬ ਧਮਾਕੇ ਦੇ ਮਾਮਲੇ ਵਿੱਚ ਬਰੀ ਕੀਤੇ ਗਏ 75 ਸਾਲਾਂ ਸਿੱਖ ਆਗੂ ਰਿਪੁਦਮਨ ਮਲਿਕ ਦੇ ਕਤਲ ਮਾਮਲੇ ਵਿੱਚ 3 ਬਿੱਕਤੀਆ ਨੂੰ ਗ੍ਰਿਫਤਾਰ ਕੀਤਾ ਹੈ, ਪੁਲਿਸ ਵਲੋਂ ਦੋਸ਼ੀਆਂ ਕੋਲੋਂ ਪੁੱਛਗਿੱਛ ਚੱਲ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਟੈਨਰ ਫੋਰਸ 21ਤੇ ਜੋਸ ਲੋਪੇਜ਼ ,23, 'ਤੇ ਪਹਿਲੀ ਡਿਗਰੀ ਹੱਤਿਆ ਦਾ ਦੋਸ਼ ਲਗਾਇਆ ਗਿਆ ਹੈ।
ਰਿਪੁਦਮਨ ਮਲਿਕ ਦੀ ਸਰੀ, ਬ੍ਰਿਟਿਸ਼ ਕੋਲੰਬੀਆ ਵਿੱਚ ਗੋਲੀਆਂ ਮਾਰ ਕੇ ਕਤਲ ਕੇ ਦਿੱਤਾ ਸੀ। ਮਲਿਕ ਤੇ ਸਹਿ ਦੋਸ਼ੀ ਅਜਾਇਬ ਸਿੰਘ ਬਾਗੜੀ ਨੂੰ 2005 ਵਿੱਚ ਸਮੂਹਿਕ ਕਤਲ ਤੇ 1985 ਵਿੱਚ 2 ਬੰਬ ਧਮਾਕਿਆਂ ਨਾਲ ਸੰਬਧਤ ਸਾਜਿਸ਼ ਰਚਣ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਸੀ, ਇਸ ਘਟਨਾ 'ਚ 331 ਲੋਕ ਮਾਰੇ ਗਏ ਸੀ ਦੋਸ਼ੀ ਟੈਨਰ ਫੋਰਸ 21 ਸਾਲ ਹੈ।
ਜਦੋ ਕਿ ਜੋਸ ਲੋਪੇਜ਼ 23 ਸਾਲ ਦਾ ਹੈ ਤੇ ਦੋਵਾਂ ਹਿੰਸਕ ਅਪਰਾਧ ਦਾ ਇਤਿਹਾਸ ਹੈ ਟੈਨਰ ਫੋਰਸ ਨੂੰ ਐਬਰਸਫ਼ੋਰ੍ਡ ਪੁਲਿਸ ਨੇ ਇਕ ਪਾਰਕਿੰਗ ਵਿੱਚ ਚਾਕੂ ਮਾਰਨ ਦੀ ਵਾਰਦਾਤ ਕੀਤੀ ਸੀ, ਜਿਸ ਸਬੰਧ ਵਿੱਚ ਰਕ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪੁਲਿਸ ਨੇ ਦੱਸਿਆ ਕਿ ਇਹ ਕਿਸੇ ਵੀ ਗੈਂਗ ਨਾਲ ਸੰਬਧਤ ਨਹੀਂ ਹਨ ਤੇ 3 ਤੋਂ 4 ਨੌਜਵਾਨਾਂ ਵਿਚਕਾਰ ਝਗੜੇ ਦਾ ਨਤੀਜਾ ਦੀ ਉਸ ਨੂੰ 119 ਦਿਨਾਂ ਦੀ ਜੇਲ ਤੇ 2 ਸਾਲ ਦੀ ਪ੍ਰੋਬੇਸ਼ਨ ਦੀ ਸਜ਼ਾ ਸੁਣਾਈ ਸੀ। ਮਲਿਕ ਦੇ ਕਤਲ ਤੋਂ ਪਹਿਲਾ ਫੋਕਸ ਨੂੰ ਇਕ ਮਾਮਲੇ ਵਿੱਚ ਜ਼ਮਾਨਤ ਮਿਲੀ ਸੀ। ਦੱਸ ਦਈਏ ਕਿ ਜੋਸ ਲੋਪੇਜ਼ ਨੂੰ 2019 ਵਿੱਚ ਇਕ ਸਾਲ ਪਹਿਲਾ ਐਬਰਸਫ਼ੋਰ੍ਡ ਵਿੱਚ ਹਥਿਆਰਾਂ ਨਾਲ ਹਮਲਾ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਸੀ।