ਰੋਬਰਟ ਪੈਟਿਨਸਨ ਬਣਨਗੇ ਅਗਲੇ ਬੈਟਮੈਨ

by mediateam

ਮੀਡੀਆ ਡੈਸਕ , 05 ਜੂਨ , ਰਣਜੀਤ ਕੌਰ ( NRI MEDIA )

ਬੈਟਮੈਨ ਫਿਲਮ ਦੇ ਮੇਕਰਾਂ ਵੱਲੋ ਪੁਸ਼ਟੀ ਕਰ ਦਿੱਤੀ ਗਈ ਹੈ ਕਿ ਟਵੀਲਾਈਟ ਫਿਲਮ ਸਟਾਰ ਰੋਬਰਟ ਪੈਟਿਨਸਨ ਅਗਲੀ ਫਿਲਮ ਵਿਚ ਬੈਟਮੈਨ ਦੀ ਭੂਮਿਕਾ ਨਿਭਾਉਣਗੇ , ਹਾਲ ਹੀ ਵਿਚ ਮਿਲੀ ਇਕ ਰਿਪੋਰਟ ਦੇ ਅਨੁਸਾਰ ਰੋਬਰਟ ਨੇ ਬੈਟਮੈਨ ਫਿਲਮ ਵਿਚ ਅਫ਼ਲੇਕ ਦੀ ਜਗ੍ਹਾ ਲੈਣ ਦਾ ਮੌਕਾ ਨਿਕੋਲਸ ਹੌਲਟ ਕੋਲੋ ਖੋ ਲਿਆ ,ਪੈਟੀਂਨਸਨ ਅਤੇ ਹੋਲਟ ਦੋਨਾਂ ਨੇ ਫਿਲਮ ਲਈ ਸਕ੍ਰੀਨ ਟੈਸਟ ਦਿੱਤੇ ਸਨ ਅਤੇ ਇਸ ਵੀਕੇਂਡ ਫਿਲਮ ਦੇ ਮੇਕਰਸ ਵੱਲੋ ਪੈਟਿਨਸਨ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ।


ਸੂਤਰਾਂ ਤੋਂ ਪਤਾ ਚਲਿਆ ਹੈ ਕਿ ਅਫ਼ਲੈਕ ਨੂੰ ਫਿਲਮ ਬੈਟਮੈਨ ਨੂੰ ਡਾਇਰੈਕਟ ਕਰਨ ਅਤੇ ਵਿਚ ਐਕਟਿੰਗ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਉਸਨੇ ਆਪਣੇ ਪੈਰ ਪਿਛਾਂਹ ਖਿੱਚ ਲਏ ਤਾਂ ਕਿ ਰੀਵਸ ਇਸ ਕਿਰਦਾਰ ਨੂੰ ਲੈਕੇ ਕੁਝ ਨਵਾਂ ਸੋਚ ਸਕੇ, ਐਫ਼ਲੈਕ ਆਖਰੀ ਅਭਿਨੇਤਾ ਹਨ ਜਿਨ੍ਹਾਂ ਨੇ ਡੀ ਸੀ ਕੌਮਿਕ ਸੁਪਰਹੀਰੋ ਉਰਫ਼ ਬਰੂਸ ਵੇਂਨ ਦਾ 2016 ਦੀ ਫਿਲਮ ਬੈਟਮੈਨ ਬਨਾਮ ਸੁਪਰਮੈਨ  ਡੋਨ ਆਫ ਜਸਟਿਸ ਅਤੇ 2017 ਦੀ ਜਸਟਿਸ ਲੀਗ ਅਤੇ 2016 ਦੀ ਸੂਸਾਇਡ ਸਕੋਡ ਵਿਚ ਕੈਮਿਓ ਵਿਚ ਬੈਟਮੈਨ ਦਾ ਸੂਟ ਪਹਿਨਿਆ ਸੀ।

ਉਮੀਦ ਕੀਤੀ ਜਾ ਰਹੀ ਹੈ ਕਿ ਬੈਟਮੈਨ ਫਿਲਮ ਦੀ ਪ੍ਰੋਡਕਸ਼ਨ ਲੰਡਨ ਵਿਚ ਇਸ ਪਤਝੜ ਵਿੱਚ ਸ਼ੁਰੂ ਹੋਵੇਗੀ ਅਤੇ 2021 ਵਿਚ ਰਿਲੀਜ ਕੀਤੀ ਜਾਵੇਗੀ, ਪੈਟਿਨਸਨ ਦਾ ਨਾਮ ਵੀ ਜੌਰਜ ਕਲੂਨੀ,ਮਾਇਕਲ ਕੀਏਟਨ,ਵਾਲ ਕਿਲਮਰ, ਕ੍ਰਿਸਟੀਅਨ ਬੇਲ ਅਤੇ ਐੱਫਲੇਕ ਨਾਲ ਜੁੜ ਗਿਆ ਹੈ ਜਿਨ੍ਹਾਂ ਨੇ ਬੈਟਮੈਨ ਦਾ ਕਿਰਦਾਰ ਨਿਭਾਇਆ ਸੀ।