by vikramsehajpal
ਸ੍ਰੀਨਗਰ (ਦੇਵ ਇੰਦਰਜੀਤ )- ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਨੇ ਦੋੋਸ਼ ਲਾਇਆ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ‘ਕਸ਼ਮੀਰੀਆਂ ਨੂੰ ਡਰਾ’ ਕੇ ਖਾਮੋੋਸ਼ ਕਰਨ ਦਾ ਫਾਰਮੂਲਾ ਕਿਸਾਨੀ ਅੰਦੋਲਨ ਸਮੇਤ ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਵਰਤ ਰਹੀ ਹੈ।
ਜੰਮੂ ਤੇ ਕਸ਼ਮੀਰ ਸੂਬੇ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਇਕ ਟਵੀਟ ’ਚ ਕਿਹਾ, ‘ਭਾਰਤ ਸਰਕਾਰ ਜ਼ਾਲਮਾਨਾ ਕਾਨੂੰਨਾਂ ਰਾਹੀਂ ਕਸ਼ਮੀਰੀਆਂ ਨੂੰ ਡਰਾਉਣ ਦਾ ਫਾਰਮੂਲਾ ਹੁਣ ਦੇੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਲਾਗੂ ਕਰ ਰਹੀ ਹੈ। ਸੀਏਏ (ਨਾਗਰਿਕਤਾ ਸੋਧ ਐਕਟ) ਹੋਵੇ ਜਾਂ ਫਿਰ ਖੇਤੀ ਕਾਨੂੰਨ ਦਾ ਵਿਰੋਧ ਕਰਨ ਵਾਲੇ ਪ੍ਰਦਰਸ਼ਨਕਾਰੀ, ਸਾਰਿਆਂ ਨੂੰ ਦੇਸ਼ ਵਿਰੋਧੀ ਦੱਸਿਆ ਜਾ ਰਿਹੈ। ਇਨ੍ਹਾਂ ਸ਼ਾਂਤਮਈ ਅੰਦੋਲਨਾਂ ਦਾ ਭੋਗ ਪਾਉਣ ਲਈ ਯੂਏਪੀਏ ਵਰਗੇ ਕਾਨੂੰਨ ਅਮਲ ਵਿੱਚ ਲਿਆਂਦੇ ਜਾ ਰਹੇ ਹਨ।’ ਮੁਫ਼ਤੀ ਨੇ ਕਿਹਾ ਕਿ ਸਰਕਾਰ ਨੂੰ ਇਹ ਤਿੰਨੋਂ ਵਿਵਾਦਿਤ ਖੇਤੀ ਕਾਨੂੰਨ ਵਾਪਸ ਲੈ ਲੈਣੇ ਚਾਹੀਦੇ ਹਨ।