by
21 ਮਾਰਚ, ਸਿਮਰਨ ਕੌਰ- (NRI MEDIA) :
ਮੀਡਿਆ ਡੈਸਕ (ਸਿਮਰਨ ਕੌਰ) : ਟੋਰਾਂਟੋ ਦੇ ਸਕਾਰਬਰੋ 'ਚ ਇੱਕ ਘਰ ਦੇ ਬਾਹਰ ਖੜੀਆਂ ਦੋ ਕਾਰਾਂ ਦੇ ਨਾਲ ਟੀ.ਟੀ.ਸੀ ਬੱਸ ਦੀ ਟੱਕਰ ਹੋ ਗਈ | ਐਮਰਜੰਸੀ ਕਰਮਚਾਰੀਆਂ ਨੂੰ ਮੌਕੇ 'ਤੇ ਓਸਿਸ ਬੂਲਵਰਡ 'ਚ ਦੇਰ ਰਾਤ 1:30 ਵਜੇ ਬੁਲਾਇਆ ਗਿਆ, ਦੱਸ ਦਈਏ ਕਿ ਘਰ ਦੇ ਪਰਿਵਾਰਕ ਮੈਂਬਰ ਸੁਰੱਖਿਅਤ ਹਨ |
ਇਸਦੇ ਨਾਲ ਹੀ ਘਰ ਦੇ ਨਾਲ ਲੱਗਦੇ ਦੂਜੇ ਘਰ ਨੂੰ ਵੀ ਭਾਰੀ ਨੁਕਸਾਨ ਪੁੱਜਿਆ ਹੈ | ਮੌਕੇ 'ਤੇ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਹਾਦਸੇ ਦੌਰਾਨ ਬੱਸ ਵਿਚ ਕੋਈ ਵੀ ਯਾਤਰੀ ਸਵਾਰ ਨਹੀਂ ਸੀ | ਬੱਸ ਦੇ ਡਰਾਈਵਰ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ | ਪੁਲਿਸ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਘਰ ਦੇ ਮੈਂਬਰਾਂ ਨੂੰ ਹਜੇ ਘਰ 'ਚ ਜਾਣ ਦੀ ਇਜਾਜਤ ਨਹੀਂ ਦਿੱਤੀ ਗਈ ਹੈ | ਹਾਲਾਂਕਿ ਮੌਕੇ 'ਤੇ ਪੁਲਿਸ ਹਾਦਸੇ ਦੇ ਕਾਰਨਾਂ ਦਾ ਪਤਾ ਲਗਾ ਰਹੀ ਹੈ |
More News
NRI Post