by simranofficial
ਅਮਰੀਕਾ (ਐਨ .ਆਰ.ਆਈ ): ਅਮਰੀਕਾ 'ਚ ਰਾਸ਼ਟਰਪਤੀ ਚੋਣਾਂ ਦਾ ਮੁਕਾਬਲਾ ਸੁਪਰੀਮ ਕੋਰਟ ਤੱਕ ਪਹੁੰਚਦਾ ਦਿਖਾਈ ਦੇ ਰਿਹਾ ਹੈ। ਕਿਉਂਕਿ ਡੌਨਾਲਡ ਟਰੰਪ ਤੇ ਜੋ ਬਾਇਡਨ ਕਾਨੂੰਨੀ ਲੜਾਈ ਦੀ ਤਿਆਰੀ 'ਚ ਹਨ।ਅਮਰੀਕਾ 'ਚ ਰਾਸ਼ਟਰਪਤੀ ਅਹੁੱਦੇ ਦੀਆਂ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਉਮੀਦਵਾਰ ਡੋਨਾਲਡ ਟਰੰਪ ਤੇ ਉਨ੍ਹਾਂ ਦੇ ਸਾਹਮਣੇ ਜੋ ਬਾਇਡਨ 'ਚ ਫਿਲਹਾਲ ਮੁਕਾਬਲਾ ਸਖ਼ਤ ਹੋ ਗਿਆ ਹੈ। ਵੋਟਾਂ ਦੀ ਗਿਣਤੀ ਮੁਤਾਬਕ ਫਿਲਹਾਲ ਜੋ ਬਾਇਡਨ ਨੇ ਟਰੰਪ ਖ਼ਿਲਾਫ਼ ਵਾਧਾ ਬਣਾ ਲਿਆ ਹੈ। ਇਸ ਦੌਰਾਨ ਟਰੰਪ ਨੇ ਮਤਗਣਨਾ 'ਚ ਗੜਬੜੀ ਦੇ ਦੋਸ਼ ਲਾਏ ਹਨ। ਇਸ ਨੂੰ ਲੈ ਕੇ ਟਰੰਪ ਸੁਪਰੀਮ ਕੋਰਟ ਪਹੁੰਚ ਗਏ ਹਨ।