ਟਰੰਪ ਦੀ ਤੁਰਕੀ ਨੂੰ ਧਮਕੀ, ਜੜ੍ਹੋਂ ਮਿਟਾ ਦੇਵਾਂਗਾ

by

ਵਾਸ਼ਿੰਗਟਨ (Vikram Sehajpal) : ਅਮਰੀਕੀ ਰਾਸ਼ਟਰਪਤੀ ਟਰੰਪ ਨੇ ਤੁਰਕੀ ਨੂੰ ਸਖ਼ਤ ਲਹਿਜ਼ੇ 'ਚ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸੀਰੀਆ ਮਾਮਲੇ 'ਚ ਹੱਦ ਪਾਰ ਕੀਤੀ ਤਾਂ ਉਸ ਦੀ ਅਰਥਵਿਵਸਥਾ ਚੌਪਟ ਕਰ ਦੇਵਾਂਗੇ। ਇਸ ਤੋਂ ਪਹਿਲਾਂ ਅਮਰੀਕਾ ਨੇ ਤੁਰਕੀ ਦੀ ਸਰਹੱਦ ਤੋਂ ਆਪਣੇ ਫ਼ੌਜੀਆਂ ਨੂੰ ਹਟਾਉਣ ਦੇ ਫ਼ੈਸਲੇ ਨੂੰ ਜਾਇਜ਼ ਠਹਿਰਾਉਂਦਿਆਂ ਕਿਹਾ ਸੀ ਕਿ ਤੁਰਕੀ ਨੂੰ ਆਪਣੇ ਹਾਲਾਤ ਨਾਲ ਖ਼ੁਦ ਨਜਿੱਠਣਾ ਪਵੇਗਾ। ਟਰੰਪ ਨੇ ਟਵੀਟ ਕੀਤਾ ਕਿ ਮੈਂ ਪਹਿਲਾਂ ਵੀ ਕਿਹਾ ਹੈ ਤੇ ਇਕ ਵਾਰ ਚਿਤਾਵਨੀ ਦੇ ਰਿਹਾ ਹਾਂ।

ਜੇਕਰ ਤੁਰਕੀ ਨੇ ਅਜਿਹਾ ਕੁਝ ਕੀਤਾ ਜੋ ਉਨ੍ਹਾਂ ਦੀ ਨਜ਼ਰ 'ਚ ਠੀਕ ਨਹੀਂ ਤਾਂ ਉਸ ਦੀ ਪੂਰੀ ਅਰਥਵਿਵਸਥਾ ਨੂੰ ਬਰਾਬਦ ਕਰ ਕੇ ਜੜ੍ਹੋਂ ਮਿਟਾ ਦੇਣਗੇ। ਹਾਲਾਂਕਿ ਇਸ ਤੋਂ ਪਹਿਲਾਂ ਉਨ੍ਹਾਂ ਤੁਰਕੀ ਨੂੰ ਖ਼ੁਦ ਹੀ ਕੁਰਦਿਆਂ ਨਾਲ ਨਿਪਟਣ ਦੀ ਸਲਾਹ ਦਿੱਤੀ ਸੀ। ਇਸ ਬਾਰੇ ਉਨ੍ਹਾਂ ਕਿਹਾ ਕਿ ਤੁਰਕੀ, ਯੂਰਪ, ਸੀਰੀਆ, ਈਰਾਨ, ਇਰਾਕ, ਰੂਸ ਤੇ ਕੁਰਦਿਆਂ ਦੀ ਹਾਲਤ ਨਾਲ ਖ਼ੁਦ ਨਿਪਟਣਾ ਪਵੇਗਾ ਤੇ ਉਹ ਆਪੋ-ਆਪਣੇ ਖੇਤਰਾਂ ਤੋਂ ਫੜੇ ਗਏ ਆਈਐੱਸ ਦੇ ਲੜਾਕਿਆਂ ਨਾਲ ਜੋ ਕਰਨਾ ਚਾਹੁੰਦੇ ਹਨ, ਕਰਨ।