ਵਾਸ਼ਿੰਗਟਨ,11 ਜੂਨ,ਰਣਜੀਤ ਕੌਰ (ਐੱਨ ਆਰ ਆਈ ਮੀਡੀਆ)
ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟ੍ਰੰਪ ਨੇ ਰਿਪੋਰਟਰਾਂ ਨੁੰ ਦਸਿਆ ਕਿ ਚੀਨ ਦੀਆਂ ਵਸਤੂਆਂ ਤੇ 300 ਬਿਲੀਅਨ ਡਾਲਰ ਹੋਰ ਟੈਕਸ ਲਗ ਸਕਦੇ ਹਨ , ਟਰੰਪ ਨੇ ਫਰਾਂਸ ਵਿੱਚ ਡੀ ਡੇ ਸਮਾਰੋਹ ਤੇ ਜਾਂਦੇ ਹੋਏ ਏਅਰਪੋਰਟ ਤੇ ਕਿਹਾ ਕਿ ਇਹ ਟੈਕਸ ਹੋਰ ਵਧਾ ਸਕਦੇ ਹਨ ਪਰ ਇਹ ਮੇਰੇ ਹਿਸਾਬ ਨਾਲ ਸਹੀ ਸਮਾਂ ਆਉਣ ਤੇ ਲਗਾਇਆ ਜਾਵੇਗਾ ਹਾਲਾਂਕਿ ਟਰੰਪ ਨੇ ਇਸ ਗਲ ਦੀ ਪੁਸ਼ਟੀ ਨਹੀਂ ਕੀਤੀ ਕਿ ਉਹ ਚੀਨ ਦੀਆਂ ਕਿਨਾ ਵਸਤੂਆਂ ਨੂੰ ਨਿਸ਼ਾਨਾ ਬਨਾਉਣਗੇ |
ਸੂਤਰਾਂ ਤੋਂ ਪਤਾ ਚਲਿਆ ਹੈ ਕਿ ਮਈ ਵਿਚ ਬੀਜਿੰਗ ਅਤੇ ਵਾਸ਼ਿੰਗਟਨ ਵਿਚਕਾਰ ਹੋਣ ਵਾਲਾ ਸਮਝੌਤਾ ਬਹੁਤ ਬੁਰਾ ਰਿਹਾ ਸੀ , ਜਿਸਦੇ ਚਲਦੇ ਯੂ ਐੱਸ ਵਿਚ ਨਿਰਯਾਤ ਹੋਣ ਵਾਲੀਆਂ 200 ਬਿਲੀਅਨ ਡਾਲਰ ਤੋਂ ਵੱਧ ਕੀਮਤ ਵਾਲੀਆ ਚੀਨ ਦੀਆ ਵਸਤੂਆਂ ਤੇ ਟੈਕਸ ਵਧਾ ਦਿੱਤੇ ਗਏ ਸਨ ਅਤੇ ਅਮਰੀਕੀ ਕੰਪਨੀਆਂ ਦਾ ਹੁਵਾਈ ਚੀਨੀ ਟੈਲੀਕਾਮ ਨਾਲ ਵਪਾਰ ਕਰਨ ਤੇ ਵੀ ਰੋਕ ਲਗਾ ਦਿੱਤੀ ਗਈ ਸੀ।
ਇਸਦ ਜਵਾਬ ਵਿੱਚ ਬੀਜਿੰਗ ਨੇ ਵੀ ਅਮਰੀਕਾ ਦੀਆਂ 60 ਬਿਲੀਅਨ ਡਾਲਰ ਤੋ ਵੱਧ ਕੀਮਤ ਵਾਲੀਆ ਵਸਤੂਆਂ ਤੇ ਟੈਕਸ ਵਧਾ ਕੇ ਦਿੱਤਾ ਸੀ ,ਟਰੰਪ ਨੇ ਪਿਛਲੇ ਸਾਲ ਸੀ ਐੱਨ ਬੀ ਸੀ ਨੂੰ ਕਿਹਾ ਸੀ ਕਿ ਉਹ ਹਰ ਇਕ ਚੀਨੀ ਵਸਤੂ ਤੇ ਟੈਕਸ ਲਗਾਉਣਾ ਚਾਹੁੰਦੇ ਹਨ , ਇਨਾ ਵਪਾਰ ਸਮੱਸਿਆਵਾ ਵਿਚਕਾਰ ਮਾਰਕਿਟ ਭਾਵਨਾਵਾਂ ਵੀ ਬੁਰਾ ਰੂਪ ਲੈ ਸਕਦੀਆਂ ਹਨ।
ਮੈਕਸੀਕੋ ਵੱਲ ਇਕ ਨਵੀਂ ਚੇਤਾਵਨੀ ਦੇ ਰੂਪ ਵਿਚ ਟ੍ਰੰਪ ਨੇ ਯੂ ਐੱਸ ਵਿਚ ਨਿਰਯਾਤ ਹੋਣ ਵਾਲੀ ਹਰੇਕ ਮੈਕਸੀਕੋ ਵਸਤੂ ਤੇ 5% ਟੈਕਸ ਲਗਾਉਣ ਦਾ ਦਾਅਵਾ ਕੀਤਾ ਹੈ ਅਤੇ ਇਹ ਟੈਕਸ ਹਰ ਮਹੀਨੇ 5% ਵਧੇਗਾ।ਉਸਦੇ ਇਸ ਫੈਸਲੇ ਦੀ ਨਿੰਦਾ ਉਸਦੀ ਪਾਰਟੀ ਦੇ ਮੈਂਬਰਾ ਵੱਲੋ ਵੀ ਕੀਤੀ ਜਾ ਰਹੀ ਹੈ ,ਇਕ ਰਿਪੋਰਟ ਦੇ ਅਨੁਸਾਰ ਚੀਨ ਅਤੇ ਯੂ ਐੱਸ ਵਿਚਕਾਰ ਚਲਦੇ ਇਸ ਝਗੜੇ ਕਾਰਨ 2020 ਦੀ ਗਲੋਬਲ ਆਰਥਿਕਤਾ ਦੇ ਨਤੀਜੇ ਵਿਚ 0.5% ਘਾਟਾ ਹੋਵੇਗਾ।