ਅਮਰੀਕਾ ਵਿਚ ਮਿਲੇ ਪ੍ਰਧਾਨਮੰਤਰੀ ਟਰੂਡੋ ਅਤੇ ਰਾਸ਼ਟਰਪਤੀ ਟਰੰਪ – ਕਈ ਮੁੱਦਿਆਂ ਤੇ ਕੀਤੀ ਗੱਲਬਾਤ

by

ਵਾਸ਼ਿੰਗਟਨ , 21 ਜੂਨ ( NRI MEDIA ) 

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹਾਲ ਹੀ ਵਿਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਿਲੇ ਹਨ ,ਦੋਵੇ ਦੇਸ਼ਾਂ ਦੇ ਪ੍ਰਮੁਖਾ ਨੇ ਕਿਹਾ ਕਿ ਉਹ ਵਧੇਰੇ ਖੇਤਰਾਂ ਵਿਚ ਇਕੱਠੇ ਕੰਮ ਕਰਨ ਲਈ ਤਿਆਰ ਹਨ , ਹਾਲਾਂਕਿ ਰਾਸ਼ਟਰਪਤੀ ਟਰੰਪ ਦੇ ਜੀ 7 ਸੰਮਲੇਨ ਤੋਂ ਪਾਸਾ ਵੱਟ ਲੈਣ ਮਗਰੋਂ ਇਸ ਸਹਿਯੋਗ ਦੀ ਉਮੀਦ ਬਿਲਕੁਲ ਨਹੀਂ ਸੀ , ਚੀਨ ਨਾਲ ਚਲ ਰਹੇ ਖ਼ਰਾਬ ਸਬੰਧਾਂ ਕਾਰਣ ਪ੍ਰਧਾਨ ਮੰਤਰੀ ਟਰੂਡੋ ਨੂੰ ਅਮਰੀਕਾ ਜਾਣਾ ਪਿਆ ਹੈ , ਅਮਰੀਕਾ-ਕੈਨੇਡਾ ਦੇ ਸੰਬੰਧ ਉਤਰੀ ਅਮਰੀਕਾ ਮੁਫ਼ਤ ਵਪਾਰ ਸਮਝੌਤੇ ਦੀ ਮੁੜ ਗੱਲਬਾਤ ਵੇਲੇ ਖਰਾਬ ਹੋਏ ਸਨ ਜਿਸ ਵਿੱਚ ਟਰੰਪ ਨੇ ਕੈਨੇਡਾ ਉੱਤੇ ਵੱਡੇ ਟੈਕਸ ਲੈ ਦਿੱਤੇ ਸਨ ਪਰ ਇਕ ਵਾਰ ਫਿਰ ਪ੍ਰਧਾਨ ਮੰਤਰੀ ਟਰੂਡੋ ਅਤੇ ਅਮਰੀਕੀ ਰਾਸ਼ਟਰਪਤੀ ਟਰੰਪ ਵਿਚਕਾਰ ਹੋਈ ਇਸ ਗੱਲਬਾਤ ਨੇ ਦੋਵੇਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਮੁੜ ਚੰਗਾ ਕੀਤਾ ਹੈ |


ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਇਸ ਵਾਰ ਅਮਰੀਕੀ ਰਾਸ਼ਟਰਪਤੀ ਟਰੰਪ ਨਾਲ ਗੱਲ ਕਰਦੇ ਹੋਏ ਉਨ੍ਹਾਂ ਸਿਰਫ ਮਹੱਤਵਪੂਰਨ ਤਥਾਂ ਨੂੰ ਖ਼ਿਆਲ ਵਿਚ ਰੱਖਿਆ ਹੈ ,  ਟਰੂਡੋ ਦਾ ਅਮਰੀਕਾ ਜਾਣ ਦਾ ਮੁਖ ਮੰਤਵ ਚੀਨ ਨਾਲ ਚਲ ਰਹੇ ਕੂਟਨੀਤਿਕ ਝਗੜੇ ਵਿਚ ਅਮਰੀਕਾ ਦੀ ਮਦਦ ਲੈਣਾ ਅਤੇ ਕਾਂਗਰੇਸ ਵੱਲੋਂ ਨਵੇਂ 'ਨਾਫ਼ਟਾ' ਨਿਯਮਾਂ ਨੂੰ ਮਨਜ਼ੂਰੀ ਦਿਵਾਉਣਾ ਸੀ , ਰਾਸ਼ਟਰਪਤੀ ਟਰੰਪ ਦਾ ਕਹਿਣਾ ਹੈ ਕਿ ਉਹ ਕੈਨੇਡਾ ਦੀ ਚੀਨ ਦੇ ਨਾਲ ਚਲ ਰਹੇ ਇਸ ਮੁੱਦੇ ਨੂੰ ਸੁਲਝਾਉਣ ਲਈ ਪੂਰਾ ਯਤਨ ਕਰਨਗੇ , ਟਰੰਪ ਨੇ ਕਿਹਾ, "ਮੈਂ ਕੈਨੇਡਾ ਦੀ ਮਦਦ ਲਈ ਜੋ ਕੁਝ ਵੀ ਕਰ ਸਕਾਂਗਾ ਜਰੂਰ ਕਰਾਂਗਾ” , ਟਰੰਪ ਜੀ 20 ਸੰਮਲੇਨ ਵਿਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮਿਲਣਗੇ ਅਤੇ ਇਸ ਵਾਰੇ ਜਰੂਰ ਗੱਲ ਕਰਨਗੇ।

ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਨੇ ਕੈਨੇਡਾ ਤੇ ਲਾਏ ਗਏ ਸਟੀਲ ਟੈਰੀਫ ਨੂੰ ਵੀ ਮਾਫ ਕਰ ਦਿਤਾ ਸੀ , ਟਰੰਪ ਨੇ ਪੁਰਾਣੇ ਉਤਰੀ ਅਮਰੀਕਾ ਮੁਫ਼ਤ ਵਪਾਰ ਸਮਝੌਤੇ ਨੂੰ ਅਮਰੀਕਾ ਮੈਕਸੀਕੋ ਕੈਨੇਡਾ ਸਮਝੌਤੇ ਦਾ ਨਾਮ ਦੇ ਦਿਤਾ ਸੀ ਜਿਸਦੀ ਮਨਜ਼ੂਰੀ ਲਈ ਟਰੂਡੋ ਦਾ ਅਮਰੀਕਾ ਜਾਣਾ ਬੇ-ਹੱਦ ਜਰੂਰੀ ਸੀ।