ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨਾਲ ਟਰੰਪ ਦੀ ਹੋਈ ਮੁਲਾਕਾਤ

by mediateam

ਵਾਸ਼ਿੰਗਟਨ ਡੈਸਕ (ਵਿਕਰਮ ਸਹਿਜਪਾਲ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਖਿਆ ਹੈ ਕਿ ਉਨ੍ਹਾਂ ਨੇ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨਾਲ ਅਹਿਮ ਕਾਰੋਬਾਰੀ ਸਮਝੌਤੇ 'ਤੇ ਚਰਚਾ ਕੀਤੀ ਹੈ। ਟਰੰਪ ਨੇ ਜਾਨਸਨ ਨਾਲ ਗੱਲਬਾਤ ਤੋਂ ਬਾਅਦ ਸ਼ੁੱਕਰਵਾਰ ਨੂੰ ਉਨ੍ਹਾਂ ਨੂੰ ਇਕ ਚੰਗਾ ਵਿਅਕਤੀ ਦੱਸਿਆ ਅਤੇ ਕਿਹਾ ਕਿ ਮੈਂ ਜਾਣਦਾ ਹਾਂ ਕਿ ਉਹ ਮਹਾਨ ਪ੍ਰਧਾਨ ਮੰਤਰੀ ਹਨ। ਉਨ੍ਹਾਂ ਅੱਗੇ ਆਖਿਆ ਕਿ ਬ੍ਰੈਗਜ਼ਿਟ ਤੋਂ ਬਾਅਦ 2-ਪੱਖੀ ਸਮਝੌਤਾ ਤੱਤਕਾਲ ਦੇ ਕਾਰੋਬਾਰ ਤੋਂ 3 ਤੋਂ 4 ਅਤੇ 5 ਗੁਣਾ ਵੱਡਾ ਹੋ ਸਕਦਾ ਹੈ ਅਤੇ ਇਕ ਵਾਰ ਬ੍ਰਿਟੇਨ ਯੂਰਪੀ ਸੰਘ ਤੋਂ ਬਾਹਰ ਆ ਜਾਵੇ ਫਿਰ ਅਸੀਂ ਹੋਰ ਕਾਫੀ ਕੁਝ ਕਰ ਸਕਦੇ ਹਾਂ। 

ਲੰਡਨ 'ਚ ਡਾਓਨਿੰਗ ਸਟ੍ਰੀਟ ਦੇ ਇਕ ਬੁਲਾਰੇ ਨੇ ਕਿਹਾ ਕਿ ਟਰੰਪ ਅਤੇ ਜਾਨਸਨ ਦੋਹਾਂ ਨੇ ਮੁਕਤ ਵਪਾਰ ਸਮਝੌਤੇ ਨੂੰ ਲੈ ਕੇ ਆਪਣੀ ਵਚਨਬੱਧਤਾਵਾਂ ਜਤਾਈਆਂ। ਦੱਸ ਦਈਏ ਕਿ ਜਦੋਂ ਬੋਰਿਸ ਜਾਨਸਨ ਨੂੰ ਬ੍ਰਿਟੇਨ ਦਾ ਨਵਾਂ ਪ੍ਰਧਾਨ ਮੰਤਰੀ ਚੁਣਿਆ ਗਿਆ ਤਾਂ ਸ਼ੋਸ਼ਲ ਮੀਡੀਆ ਯੂਜ਼ਰਾਂ ਵੱਲੋਂ ਬੋਰਿਸ ਨੂੰ ਅਮਰੀਕੀ ਰਾਸ਼ਟਰਪਤੀ ਦੇ ਵਾਂਗ ਦਿੱਖਣ ਵਾਲਾ ਅਤੇ 'ਦੂਜਾ ਟਰੰਪ' ਦਾ ਦਿੱਤਾ ਹੈ। ਬੋਰਿਸ ਜਾਨਸਨ ਨੂੰ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਵੀ ਸ਼ੋਸ਼ਲ ਮੀਡੀਆ 'ਤੇ ਕਈ ਯੂਜ਼ਰ ਉਨ੍ਹਾਂ ਨੂੰ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਵਾਂਗ ਦਿੱਖਣ ਵਾਲੇ ਦੱਸਦੇ ਰਹੇ ਹਨ।