ਟਰੰਪ ਵਲੋਂ ਕਾਂਗਰਸ ਨੂੰ ਨਵੇਂ ਵਪਾਰ ਸਮਝੌਤੇ ਨੂੰ ਪਾਸ ਕਰਨ ਦੀ ਬੇਨਤੀ

by

ਵਾਸ਼ਿੰਗਟਨ, 25 ਮਈ , ਰਣਜੀਤ ਕੌਰ ( NRI MEDIA )

ਰਾਸ਼ਟਰਪਤੀ ਡੌਨਲਡ ਟ੍ਰੰਪ ਨੇ ਹਾਊਸ ਸਪੀਕਰ ਨੈਂਸੀ ਪੇਲੋਸੀ ਅਤੇ ਉੱਚ ਸਕੱਤਰ ਡੈਮੋ੍ਕਰੇਟ ਚੱਕ ਸਕਮਰ ਨੂੰ ਇੱਕ ਚਿੱਠੀ ਲਿਖੀ ਜਿਸ ਵਿਚ ਉਨਾ ਨੇ ਲਿਖਿਆ ਕਿ ਕਾਂਗਰਸੀ ਮੈਂਬਰਾਂ ਨੂੰ ਯੂ ਐੱਸ -ਮੈਕਸਿਕੋ -ਕੈਨੇਡਾ ਦੇ ਵਪਾਰਕ ਸਮਝੌਤੇ ਦੇ ਬਿੱਲ ਨੂੰ ਕਿਸੇ ਵੀ ਬੁਨਿਆਦੀ ਢਾਂਚੇ ਬਿੱਲ ਤੋ ਪਹਿਲਾ ਪਾਸ ਕਰਨਾ ਚਾਹੀਦਾ ਹੈ ,ਉਨਾਂ ਅੱਗੇ ਲਿਖਿਆ ਕਿ ਮੈਨੂੰ ਲਗਦਾ ਹੈ ਕਿ ਕਾਂਗਰਸ ਨੂੰ ਪਹਿਲਾ ਮਹੱਤਵਪੂਰਨ ਅਤੇ ਪ੍ਰਸਿੱਧ ਯੂ ਐੱਸ ਐਮ ਸੀ ਏ ਵਪਾਰ ਡੀਲ ਨੂੰ ਪਾਸ ਕਰਨਾ ਚਾਹੀਦਾ ਹੈ ਤੇ ਇਕ ਵਾਰੀ ਇਸਦੇ ਪਾਸ ਹੋਣ ਤੋ ਬਾਅਦ ਸਾਨੂੰ  ਆਪਣਾ ਧਿਆਨ ਦੋਪੱਖੀ ਬੁਨਿਆਦੀ ਢਾਂਚੇ ਵੱਲ ਲਗਾਉਣਾ ਚਾਹੀਦਾ ਹੈ।


ਟ੍ਰੰਪ ਨੇ ਕਿਹਾ ਕਿ ਹਾਈਵੇ ਟਰੱਸਟ ਫੰਡਾਂ ਨੂੰ ਦੁਬਾਰਾ ਪ੍ਰਮਾਣਿਤ ਕਰਨਾ ਚਾਹੀਦਾ ਹੈ ਅਤੇ ਇਸ ਲਈ ਉਨਾਂ ਨੇ ਕਾਂਗਰਸੀ ਡੈਮੋਕ੍ਰੇਟਸ ਨੂੰ ਬੁੱਧਵਾਰ  ਨੂੰ  ਉਨਾਂ ਦੀਆ ਬੁਨਿਆਦੀ ਢਾਂਚੇ ਦੀਆ ਤਰਜੀਹਾਂ ਅਤੇ ਲੋੜੀਂਦੇ ਫੰਡਾਂ ਦੇ ਨਾਲ ਵ੍ਹਾਈਟ ਹਾਊਸ ਵਿੱਚ ਮੀਟਿੰਗ ਕਰਨ ਲਈ ਪੁੱਛਿਆ ,ਟ੍ਰੰਪ ਡੇਮੋਕ੍ਰੇਟਿਕ ਸੰਸਦ ਮੈਂਬਰਾਂ ਨਾਲ ਅਪ੍ਰੈਲ ਵਿਚ ਮਿਲਿਆ ਸੀ। ਜਿੱਥੇ ਕਿ ਗਰੁੱਪ ਯੂ ਐੱਸ ਦੇ ਪੁਰਾਣੀਆ ਸੜਕਾਂ, ਪੁਲਾ, ਪਾਵਰ ਗ੍ਰਿਡਾ,ਪਾਣੀ ਅਤੇ ਤੇਜ ਇੰਟਰਨੈੱਟ ਦੇ ਬੁਨਿਆਦੀ  ਢਾਂਚੇ ਦੀ ਮੁਰੰਮਤ ਕਰਨ ਲਈ ਇੱਕ ਟਰੀਲੀਅਨ ਖਰਚਣ ਲਈ ਤਿਆਰ ਹੋਇਆ ਸੀ ਪਰ ਇਸ ਪੈਕੇਜ ਦੀ ਕੀਮਤ ਕਿੱਦਾ ਅਦਾ ਕਰਨੀ ਹੈ ਇਹ ਯੋਜਨਾ ਨਹੀਂ ਬਣਾਈ ਸੀ।

ਟ੍ਰੰਪ ਦੇ ਪ੍ਰਸ਼ਾਸਨ ਨੇ ਉੱਤਰੀ ਅਮਰੀਕੀ ਫ੍ਰੀ ਵਪਾਰ ਸਮਝੌਤੇ ਦੀ ਜਗ੍ਹਾ ਤੇ ਓਟਾਵਾ ਅਤੇ ਮੈਕਸੀਕੋ ਨਾਲ ਗੱਲਬਾਤ ਦਾ ਨਤੀਜਾ ਨਿਕਲਿਆ ਹੈ ਪਰ ਹਾਲੇ ਵੀ ਡੀਲ ਦੀ ਮਨਜੂਰੀ ਲਈ ਕਾਂਗਰਸੀ ਡੈਮੋਕ੍ਰੇਟਸ ਨਾਲ ਗਲ ਬਾਤ ਵਿਚ ਬਝਿੱਆ ਹੋਇਆ ਹੈ ,ਪਿਛਲੇ ਹਫ਼ਤੇ ਟ੍ਰੰਪ ਪ੍ਰਸ਼ਾਸਨ ਨੇ ਕੈਨੇਡੀਅਨ ਅਤੇ ਮੈਕਸੀਕਨ ਸਟੀਲ ਅਤੇ ਐਲੂਮਿਨੀਅਮ ਤੇ ਲਗੇ ਟੈਕਸਾਂ ਨੂੰ ਹਟਾਉਣ ਦਾ ਫ਼ੈਸਲਾ ਕੀਤਾ ਜੋ। ਕਿ ਸਮਝੌਤੇ ਦੇ ਪਾਸ ਹੋਣ ਦੀ ਸਭ ਤੋਂ ਵੱਡੀ ਰੁਕਾਵਟ ਹੈ ਪਰ ਬਹੁਤ ਸਾਰੇ ਡੈਮੋਕ੍ਰੇਟਸ ਨੇ ਟ੍ਰੰਪ ਦੀਆ ਦੂਜੀਆਂ ਸਮੱਸਿਆ ਬਾਰੇ ਚਿੰਤਾ ਜਤਾਈ ਹੈ।