ਵਪਾਰਕ ਸਬੰਧ ਮਜ਼ਬੂਤ ਬਣਾਉਣ ਲਈ ਪ੍ਰਧਾਨਮੰਤਰੀ ਟਰੂਡੋ ਅਤੇ ਸ਼ਿੰਜੋ ਅਬੇ ਦੀ ਮੀਟਿੰਗ

by mediateam

ਓਟਾਵਾ, 30 ਅਪ੍ਰੈਲ (ਰਣਜੀਤ ਕੌਰ): 

ਕੈਨੇਡਾ ਅਤੇ ਜਾਪਾਨ ਦੇ ਪ੍ਰਧਾਨ ਮੰਤਰੀਆਂ ਜਸਟਿਨ ਟਰੂਡੋ ਅਤੇ ਸ਼ਿੰਜੋ ਅਬੇ ਵਲੋਂ ਓਟਾਵਾ ਵਿਚ ਵਪਾਰਕ ਸਬੰਧ ਮਜਬੂਤ ਬਣਾਉਣ ਲਈ ਮੀਟਿੰਗ ਕੀਤੀ ਗਈ , ਮੀਟਿੰਗ ਦੌਰਾਨ ਟਰੂਡੋ ਚੀਨ ਨਾਲ ਆਪਣੇ ਕੂਟਨੀਤਕ ਰਿਸ਼ਤਿਆਂ ਦੀ ਗੱਲ ਕਰਨ ਲੱਗੇ ਪਰ ਉਨ੍ਹਾਂ ਜਲਦੀ ਹੀ ਆਪਣੀ ਇਸ ਗਲਤੀ ਨੂੰ ਠੀਕ ਕਰ ਲਿਆ , ਭਾਸ਼ਣ ਦੌਰਾਨ ਉਨ੍ਹਾਂ ਇਕ ਵਾਰੀ ਫੇਰ ਜਾਪਾਨ ਨੂੰ ਚੀਨ ਕਹਿ ਕੇ ਸੰਬੋਧਿਤ ਕਰ ਦਿੱਤਾ ਜਿਸ ਤੋਂ ਸਾਫ ਪਤਾ ਚਲ ਰਿਹਾ ਸੀ ਕਿ ਉਨ੍ਹਾਂ ਦਾ ਧਿਆਨ ਕਿਸੇ ਹੋਰ ਪਾਸੇ ਸੀ।


ਮੀਟਿੰਗ ਦੌਰਾਨ ਚੀਨ ਵਲੋਂ ਕੈਨੇਡੀਅਨ ਨਾਗਰਿਕਾਂ ਨੂੰ ਨਜ਼ਰਬੰਦ ਕਰਨ ਅਤੇ ਕੈਨੋਲਾ ਸ਼ਿਪਸ ਨੂੰ ਬੰਦ ਕਰਨ ਦੀ ਵੀ ਗਲ ਕੀਤੀ ਗਈ , ਸ਼ਿੰਜੋ ਅਬੇ ਨੇ ਕਿਹਾ ਕਿ ਚੀਨ ਵਿਚ ਜਾਪਾਨੀ ਨਾਗਰਿਕ ਵੀ ਲਗਾਤਾਰ ਜੇਲ੍ਹਾਂ ਵਿਚ ਬੰਦ ਕੀਤੇ ਜਾ ਰਹੇ ਹਨ ਉਨ੍ਹਾਂ ਕਿਹਾ ਕਿ ਉਹ ਪੂਰੇ ਹਾਲਾਤ ਦੀ ਦੇਖ ਰੇਖ ਕਰ ਰਹੇ ਹਨ।

ਚੀਨ ਨੇ ਹਾਲ ਹੀ ਦੇ ਵਿਚ ਕੈਨੇਡਾ ਦੇ ਕਨੌਲਾ ਦੇ ਆਯਾਤ ਨੂੰ ਬੰਦ ਕਰ ਦਿੱਤਾ ਹੈ ਅਤੇ ਓਨਾ ਨੇ ਇਸ ਦਾ ਕਾਰਨ ਕੰਪਨੀਆਂ ਵਲੋਂ ਭੇਜੀਆਂ ਜਾਣ ਵਾਲੀਆ ਵਸਤੂਆਂ ਦਾ ਦੂਸ਼ਿਤ ਹੋਣਾ ਦਸਿਆ ਹੈ ਪਰ ਹਲੇ ਤਕ ਅਧਿਕਾਰੀਆਂ ਨੂੰ ਇਹੋ ਜਿਹਾ ਕੋਈ ਸਬੂਤ ਨਈ ਮਿਲਿਆ ਹੈ।ਟਰੂਡੋ ਨੇ ਦਸਿਆ ਕਿ ਇਸ ਨਾਲ ਕਿਸਾਨਾਂ ਨੂੰ ਵਡਾ ਝ ਟਕਾ ਲਗਿਆ ਹੈ ਕਿਉਂਕਿ ਚੀਨ ਕਨੋਲਾ ਦਾ 40%ਨਿਰਯਾਤ ਕਰਦਾ ਸੀ।ਓਨਾ ਅੱਗੇ ਗਲ ਕਰਦਿਆ ਕਿਹਾ ਕਿ ਜਾਪਾਨ ਦੇ ਨਾਲ ਸਲਾਹ ਕਰਨ ਤੋਂ ਬਾਅਦ ਹੁਣ ਕੈਨੋਲਾਂ ਜਾਪਾਨ ਵਿਚ ਨਿਰਯਾਤ ਕੀਤਾ ਜਾਵੇਗਾ।

ਅਬੇ ਨੇ ਕਿਹਾ ਕਿ ਜਾਪਾਨ ਕੈਨੇਡਾ ਦੇ ਮਨੁੱਖੀ ਅਧਿਕਾਰਾਂ ਅਤੇ ਕਾਨੂੰਨ  ਨਿਯਮਾਂ ਨਾਲ ਸਹਿਮਤ ਹੈ ਪਰ ਉਨ੍ਹਾਂ ਕਿਹਾ ਕਿ ਚੀਨ ਦੇ ਨਾਲ ਅੰਤਰ ਰਾਸ਼ਟਰੀ ਗਠਨ ਵੀ ਬਹੁਤ ਜਰੂਰੀ ਹੈ ਕਿਉਂਕਿ ਚੀਨ ਦੇ ਸਾਹਮਣੇ ਦੋਨੋ ਦੇਸ਼ ਮੁਸ਼ਕਿਲ ਦਾ ਸਾਹਮਣਾ ਕਰ ਰਹੇ ਹਨ। ਟਰਾਂਸਲੇਟਰ ਦੇ ਦੁਆਰਾ ਗਲ ਕਰਦੇ ਹੋਏ ਅਬੇ ਨੇ ਅੱਗੇ ਕਿਹਾ ਕਿ ਪੂਰੇ ਵਿਸ਼ਵ ਦੇ ਭਾਈਚਾਰੇ ਨੂੰ ਇਕਜੁੱਟ ਹੋ ਕੇ ਚੀਨ ਨੂੰ ਉਸਾਰੂ ਭੂਮਿਕਾ ਨਿਭਾਉਣ ਲਈ ਪ੍ਰੋਤਸਾਹਿਤ ਕਰਨਾ ਚਾਹੀਦਾ ਹੈ ਜੋ ਕੇ ਆਪਣੇ ਆਪ ਵਿੱਚ ਬਹੁਤ ਮੁਸ਼ਕਿਲ ਕਮ ਹੈ।

ਅਬੇ ਅਤੇ ਟਰੂਡੋ ਨੇ ਜ਼ਿਆਦਤਰ ਟਿੱਪਣੀ ਸੀ. ਪੀ. ਟੀਂ. ਟੀਂ. (ਕਾਪਰਿਹੇਂਸਿਵ ਐਂਡ ਪ੍ਰੋਗਰੈਸਿਵ ਐਗਰੀਮੈਂਟ ਫਾਰ ਟਰਾਂਸ ਪੈਸੇਫਿਕ ਪਾਰਟਨਰ ਸ਼ਿਪ ) ਤੋਂ ਹੋਣ ਵਾਲੇ ਫਾਇਦੇ ਬਾਰੇ ਗੱਲ ਕੀਤੀ , ਇਹ ਇਕ ਨਵੀਂ ਵਪਾਰਕ ਯੋਜਨਾ ਹੈ ਜਿਹੜੀ ਕਿ 11 ਪੈਸੇਫਿਕ ਰਿਮ ਦੇਸ਼ ਵਿੱਚ ਹੋਈ ਹੈ ਪਰ ਅਮਰੀਕਾ ਨੇ ਆਖਰੀ ਮੌਕੇ ਤੇ ਕਦਮ ਪਿੱਛੇ ਹਟਾ ਲਿਆ ਸੀ  |

ਟਰੂਡੋ ਅਤੇ ਅਬੇ ਨੇ ਦੋ ਮੈਮੋਰੈਂਡਮ ਤੇ ਦਸਤਖਤ ਕੀਤੇ ਗਏ ਜਿਸ ਵਿਚ ਰੋਬੋਟਿਕਸ ਤੇ ਕੰਮ ਕੀਤਾ ਜਾਵੇਗਾ ਅਤੇ ਕੈਨੇਡਾ ਉੱਤਰੀ ਕੋਰੀਆ ਦੀ ਪੈਸੇਫਿਕ ਪਾਣੀਆਂ ਤੇ ਐਕਟੀਵਿਟੀ ਦੀ ਦੇਖ ਰੇਖ ਕਰਨ ਲਈ ਨਵੇਂ ਸਰੋਤ ਦੁਬਾਰਾ ਤੋਂ ਮੁਹੱਈਆ ਕਰੇਗਾ।