ਨਿਊਜ਼ ਡੈਸਕ ਓਟਾਵਾ (ਜਸਕਮਲ) : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੇ ਜਾਰੀ ਵਿਰੋਧ ਪ੍ਰਦਰਸ਼ਨ ਤੇ ਹਾਲ ਹੀ ਵਿਚ ਹੋਏ ਟਰੱਕ ਮਾਰਚ ਤੋਂ ਬਾਅਦ ਐਮਰਜੈਂਸੀ ਐਕਚ ਲਾਗੂ ਕਰ ਦਿੱਤਾ ਹੈ। ਕੈਨੇਡਾ ਸਰਕਾਰ ਨੇ 50 ਸਾਲਾਂ 'ਚ ਪਹਿਲੀ ਵਾਰ ਐਮਰਜੈਂਸੀ ਦਾ ਐਲਾਨ ਕੀਤਾ ਹੈ। ਇਸ ਤੋਂ ਬਾਅਦ ਦੇਸ਼ ਵਿਚ ਟਰੱਕ ਚਾਲਕਾਂ ਦੇ ਪ੍ਰਦਰਸ਼ਨ ਤੇ ਕੈਨੇਡਾ ਵਿਚ ਕੋਵਿਡ ਪਾਬੰਦੀਆਂ ਦੇ ਖਿਲਾਫ ਹੋ ਰਹੇ ਪ੍ਰਦਰਸ਼ਨ ਨੂੰ ਰੋਕਣ ਲਈ ਸਰਕਾਰ ਤੇ ਹੋਰ ਸ਼ਕਤੀਆਂ ਮਿਲ ਜਾਣਗੀਆਂ।
ਇਕ ਨਿੱਜੀ ਨਿਊਜ਼ ਏਜੰਸੀ ਅਨੁਸਾਰ ਸਰਕਾਰ ਨੂੰ ਸਥਾਨਕ ਸਮੇਂ ਦੇ ਅਨੁਸਾਰ ਪਾਰਲੀਮੈਂਟ ਹਿਲ 'ਤੇ ਇਕ ਪ੍ਰੈੱਸ ਕਾਨਫਰੰਸ 'ਚ ਟਰੂਡੋ ਨੇ ਕਿਹਾ ਕਿ ਹੁਣ ਇਹ ਸਾਫ ਹੈ ਕਿ ਕਾਨੂੰਨ ਨੂੰ ਪ੍ਰਭਾਵੀ ਤਰੀਕੇ ਨਾਲ ਲਾਗੂ ਕਰਨ ਦੀ ਸਮਰੱਥਾ ਦੇ ਸਾਹਮਣੇ ਗੰਭੀਰ ਚੁਣੌਤੀਆਂ ਹਨ।
ਐਮਰਜੈਂਸੀ ਐਕਟ ਨੂੰ ਕੈਨੇਡਾ 'ਚ 1980 ਦੇ ਦਹਾਕੇ ਵਿਚ ਮੇਜਰਸ ਐਕਟ ਦੇ ਬਦਲ ਵਿਚ ਲਿਆਂਦਾ ਗਿਆ ਸੀ। ਇਹ ਐਕਟ ਜਨ ਕਲਿਆਣ, ਸਮਾਜਿਕ ਪ੍ਰਬੰਧ, ਅੰਤਰਰਾਸ਼ਟਰੀ ਐਮਰਜੈਂਸੀ ਦੇ ਹਾਲਾਤ ਜਾਂ ਯੁੱਧ ਐਮਰਜੈਂਸੀ ਹਾਲਾਤ ਜਿਹੀਆਂ ਐਮਰਜੈਂਸੀਆਂ ਦੇ ਹਾਲਾਤ ਨਾਲ ਸਰਕਾਰ ਦੇ ਨਜਿੱਠਣ ਲਈ ਕਈ ਵਿਸ਼ੇਸ਼ ਅਧਿਕਾਰ ਦਿੰਦਾ ਹੈ।
ਅਮਰੀਕਾ-ਕੈਨੇਡਾ ਸਰਹੱਦ 'ਤੇ ਬਣਿਆ ਪੁਲ ਮੁੜ ਖੁੱਲ੍ਹਿਆ
ਇਸ ਤੋਂ ਪਹਿਲਾਂ ਅਮਰੀਕਾ-ਕੈਨੇਡਾ ਸਰਹੱਦ 'ਤੇ ਬਣਿਆ ਸਭ ਤੋਂ ਵਿਅਸਤ ਪੁਲ਼ ਤਕਰੀਬਨ ਇਕ ਹਫਤੇ ਤਕ ਬੰਦ ਰਹਿਣ ਤੋਂ ਬਾਅਦ ਐਤਵਾਰ ਰਾਤ ਮੁੜ ਖੁਲ੍ਹ ਗਿਆ ਹੈ। ਕੋਵਿਡ-19 ਸਬੰਧੀ ਪਾਬੰਦੀਆਂ ਦੇ ਖਿਲਾਫ ਪ੍ਰਦਰਸ਼ਨ ਕਾਰਨ ਇਹ ਪੁਲ਼ ਬੰਦ ਕਰ ਦਿੱਤਾ ਗਿਆ ਸੀ।