ਨਿਊਜ਼ ਡੈਸਕ : ਭਾਰਤ 'ਚ ਕਿਸਾਨਾਂ ਦੇ ਮੁੱਦੇ 'ਤੇ ਗਿਆਨ ਦੇਣ ਵਾਲੇ ਕੈਨੇਡਾ ਦੇ ਪੀਐੱਮ ਜਸਟਿਨ ਟਰੂਡੋ ਦੀ ਸੱਤਾ ਹਿਲਦੀ ਨਜ਼ਰ ਆ ਰਹੀ ਹੈ। ਕੈਨੇਡਾ ਦੀ ਰਾਜਧਾਨੀ ਓਟਾਵਾ 'ਚ ਪ੍ਰਦਰਸ਼ਨ ਕਰ ਰਹੇ ਹਨ 50 ਹਜ਼ਾਰ ਪ੍ਰਦਰਸ਼ਨਕਾਰੀਆਂ ਨੇ ਕਸਮ ਖਾਧੀ ਹੈ ਕਿ ਉਹ PM ਟਰੂਡੋ ਦੇ ਅਸਤੀਫ਼ਾ ਦੇਣ ਤੱਕ ਡਟੇ ਰਹਿਣਗੇ। ਉਨ੍ਹਾਂ ਕਿਹਾ ਕਿ ਟਰੂਡੋ ਨੂੰ ਨਿਸ਼ਚਿਤ ਤੌਰ 'ਤੇ ਜਾਣਾ ਹੀ ਪਵੇਗਾ। ਇਸ ਤੋਂ ਪਹਿਲਾਂ ਟਰੂਡੋ ਨੇ ਪ੍ਰਦਰਸ਼ਨਕਾਰੀਆਂ ਨੂੰ 'ਮੁੱਠੀ ਭਰ ਬੋਲਣ ਵਾਲੇ ਲੋਕ' ਤੇ 'ਸਵਾਸਤਿਕ ਲਹਿਰਾਉਣ ਵਾਲੇ' ਕਿਹਾ ਸੀ। ਟਰੂਡੋ ਨੇ ਦੇਸ਼ ਦੀ ਸੰਸਦ 'ਚ ਚੱਲ ਰਹੀ ਬਹਿਸ ਦੌਰਾਨ ਪ੍ਰਦਰਸ਼ਨਕਾਰੀਆਂ ਦੇ ਵਿਰੁੱਧ ਇਹ ਵਿਵਾਦਿਤ ਟਿੱਪਣੀ ਕੀਤੀ। ਇਸ ਟਿੱਪਣੀ ਨਾਲ ਨਾ ਸਿਰਫ ਵਿਰੋਧੀ ਦਲ ਸਗੋਂ ਖੁਦ ਉਨ੍ਹਾਂ ਦੀ ਲਿਬਰਲ ਪਾਰਟੀ ਦੇ ਸੰਸਦ ਮੈਂਬਰ ਵੀ ਭੜਕ ਗਏ।
ਹੁਣ ਪ੍ਰਦਰਸ਼ਨਕਾਰੀਆਂ ਨੇ ਇਕ ਨਿੱਜੀ ਚੈਨਲ ਨਾਲ ਗੱਲਬਾਤ 'ਚ ਟਰੂਡੋ ਦੇ ਬਿਆਨ ਨੂੰ ਬੇਤੁਕਾ ਕਰਾਰ ਦਿੱਤਾ ਤੇ ਕਸਮ ਖਾਧੀ ਕਿ ਉਹ ਉਦੋਂ ਤਕ ਓਟਾਵਾ ਸ਼ਹਿਰ 'ਚ ਡਟੇ ਰਹਿਣਗੇ, ਜਦੋਂ ਤੱਕ ਕਿ ਟਰੂਡੋ ਅਸਤੀਫ਼ਾ ਨਹੀਂ ਦਿੰਦੇ ਹਨ।ਇਸ ਦੇ ਨਾਲ ਹੀ ਮਾਸਕ ਤੇ ਵੈਕਸੀਨ ਨੂੰ ਲਾਜ਼ਮੀ ਕੀਤੇ ਜਾਣ ਦੇ ਫ਼ੈਸਲੇ ਨੂੰ ਖਤਮ ਨਹੀਂ ਕੀਤਾ ਜਾਂਦਾ ਹੈ।