ਅਮਰੀਕਾ ਚੀਨ ਨਾਲ ਸਾਡੇ ਸਬੰਧ ਠੀਕ ਕਰ ਦੇਵੇਗਾ – ਪੀਐਮ ਟਰੂਡੋ

by mediateam

ਓਟਾਵਾ , 03 ਜੁਲਾਈ ( NRI MEDIA )

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਹਨਾਂ ਨੂੰ ਪੂਰਾ ਵਿਸ਼ਵਾਸ ਸੀ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਚੀਨ ਦੇ ਰਾਸ਼ਟਰਪਤੀ ਸ਼ੀਂ ਜਿਨਪਿੰਗ ਦੇ ਨਾਲ ਚੀਨ ਵੱਲੋਂ ਡੀਟੇਨ ਕੀਤੇ ਗਏ ਕੈਨੇਡੀਅਨ ਲੋਕਾਂ ਬਾਰੇ ਗੱਲ ਜਰੂਰ ਕਰਨਗੇ , ਜਿਕਰਯੋਗ ਹੈ ਕਿ ਅਮਰੀਕਾ ਦੇ ਹੁਕਮ ਉਤੇ ਚੀਨ ਦੀ ਹੁਆਵੈ ਕੰਪਨੀ ਦੀ ਸੀ. ਐਫ. ਓ. ਨੂੰ ਵੈਨਕੂਵਰ ਵਿਚ ਗਿਰਫ਼ਤਾਰ ਕਰਨ ਤੋਂ ਬਾਅਦ ਤੋਂ ਹੀ ਕੈਨੇਡਾ ਅਤੇ ਚੀਨ ਦੇ ਸੰਬੰਧ ਖਰਾਬ ਹੋਏ ਸਨ।


ਇਸ ਪਿੱਛੋਂ ਚੀਨ ਨੇ ਵੀ ਕੈਨੇਡਾ ਤੋਂ ਬਦਲਾ ਲੈਣ ਲਈ ਕੈਨੇਡੀਅਨ ਨਾਗਰਿਕਾਂ ਨੂੰ ਜਾਸੂਸੀ ਦੇ ਇਲਜਾਮ ਵਿਚ ਕੈਦੀ ਬਣਾ ਲਿਆ ਅਤੇ ਉਸਤੋਂ ਬਾਅਦ ਹੀ ਕੈਨੇਡੀਅਨ ਖੇਤੀ ਉਤਪਾਦਾਂ ਅਤੇ ਮੀਟ ਦੇ ਆਯਾਤ ਉਤੇ ਰੋਕ ਲਗਾ ਦਿਤੀ , ਜਪਾਨ ਦੇ ਓਸਾਕਾ ਵਿਖੇ ਹੋਏ ਜੀ 20 ਸੰਮੇਲਨ ਵਿਚ ਟਰੂਡੋ ਨੇ ਖੁਦ ਵੀ ਚੀਨ ਦੇ ਰਾਸ਼ਟਰਪਤੀ ਦੇ ਨਾਲ ਦੋਵੇਂ ਦੇਸ਼ ਦੇ ਸੰਬੰਧ ਅਤੇ ਕੈਦੀ ਬਣਾਏ ਗਏ ਕੈਨੇਡੀਅਨ ਨਾਗਰਿਕਾਂ ਵਾਰੇ ਗੱਲ ਕੀਤੀ ਸੀ , ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਟਰੂਡੋ ਨੇ ਟਰੰਪ ਨੂੰ ਵੀ ਜਿਨਪਿੰਗ ਨਾਲ ਕੈਨੇਡਾ ਅਤੇ ਚੀਨ ਸੰਬੰਧਾਂ ਵਾਰੇ ਗੱਲ ਕਰਨ ਲਈ ਬੇਨਤੀ ਕੀਤੀ ਸੀ। 

ਇਸ ਗੱਲ ਤੇ ਟਰੰਪ ਨੇ ਹਾਮੀ ਭਰਦੇ ਹੋਏ ਕਿਹਾ ਸੀ ਕਿ ਉਹ ਦੋਵਾਂ ਦੇਸ਼ਾਂ ਦੇ ਸੰਬੰਧ ਸੁਧਾਰਨ ਲਈ ਜੋ ਵੀ ਕਰ ਸਕਣਗੇ ਜਰੂਰ ਕਰਨਗੇ , ਹਾਲ ਹੀ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਵੋਲੋਡੀਮਰ ਜੇਲੇਨਸਕੀ ਦੇ ਨਾਲ ਇਕ ਜੋਇੰਟ ਨਿਊਜ਼ ਕਾਨਫਰੰਸ ਵਿਚ ਟਰੂਡੋ ਨੇ ਆਪਣੇ ਵਿਚਾਰ ਸਾਂਝੇ ਕੀਤੇ ਸਨ , ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ, "ਮੈਨੂੰ ਯਕੀਨ ਹੈ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਚੀਨ ਵਿਚ ਡੀਟੇਨ ਕੀਤੇ ਗਏ ਕੈਨੇਡੀਅਨ ਲੋਕਾਂ ਦਾ ਮੁੱਦਾ ਜ਼ਰੂਰ ਚੁੱਕਣਗੇ , ਇਹ ਇਕ ਅਜਿਹਾ ਮੁੱਦਾ ਹੈ ਜਿਸਨੂੰ ਅਸੀਂ ਬਹੁਤ ਹੀ ਗੰਭੀਰ ਰੂਪ ਨਾਲ ਲੈ ਰਹੇ ਹਾਂ, ਮੈਂ ਇਸ ਬਾਰੇ ਅਤੇ ਹੋਰ ਵੀ ਕੈਨੇਡਾ ਚੀਨ ਦੇ ਸੰਬੰਧਾਂ ਨਾਲ ਜੁੜੇ ਹੋਏ ਮੁੱਦਿਆਂ ਉਤੇ ਸ਼ੀਂ ਨਾਲ ਗੱਲ ਕੀਤੀ ਸੀ , ਟਰੂਡੋ ਨੇ ਨਾਲ ਇਹ ਵੀ ਕਿਹਾ ਕਿ, ਉਹ ਬਹੁਤ ਖੁਸ਼ ਹਨ ਕਿ ਦੁਨੀਆਂ ਦੇ ਬਹੁਤ ਸਾਰੇ ਦੇਸ਼ ਉਹਨਾਂ ਦਾ ਇਸ ਮਾਮਲੇ ਵਿਚ ਸਾਥ ਦੇ ਰਹੇ ਹਨ।