ਟੋਰਾਂਟੋ , 25 ਜੂਨ ( NRI MEDIA )
ਟੋਰਾਂਟੋ ਵਿਖੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੈਨੇਡੀਅਨ ਮੁਸਲਮਾਨ ਵੋਟ ਦੀ ਮੇਜ਼ਬਾਨੀ ਵਾਲੇ ਈਦ ਡਿਨਰ ਦਾ ਹਿੱਸਾ ਬਣੇ , ਉਹਨਾਂ ਨੇ ਸਾਰੇ ਮੁਸਲਮਾਨਾਂ ਨੂੰ ਇਕ ਜੁੱਟ ਹੋ ਕੇ ਆਉਣ ਵਾਲੇ ਫੈਡਰਲ ਚੋਣਾਂ ਵਿਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਤਾਂ ਜੋ ਕੰਜਰਵੇਟਿਵ ਪਾਰਟੀ ਮੁੜ ਤੋਂ ਮੁਸਲਮਾਨ ਭਾਈਚਾਰੇ ਵਿਚ ਵੰਡ ਨਾ ਪਾ ਸਕੇ ਅਤੇ ਨਾ ਹੀ ਡਰ ਦਾ ਪਸਾਰਾ ਕਰ ਸਕੇ ,ਉਨ੍ਹਾਂ ਕਿਹਾ ਕਿ ਕੈਨੇਡੀਅਨ ਮੁਸਲਮਾਨ ਵੋਟ ਕੈਨੇਡੀਅਨ ਚੋਣਾਂ ਲਈ ਬਹੁਤ ਅਹਿਮ ਹੈ , ਪ੍ਰਧਾਨ ਮੰਤਰੀ ਟਰੂਡੋ ਇਥੇ ਆਪਣੇ 20 ਲਿਬਰਲ ਐਮ. ਪੀ. ਦੇ ਨਾਲ ਨਾਲ 5 ਕੈਬਿਨੇਟ ਮੰਤਰੀ ਮਰੀਅਮ ਮੋਨਸੇਫ਼, ਅਹਿਮਦ ਹੁੱਸੇਨ, ਕ੍ਰਿਸਟੀ ਡੰਕਨ, ਮੇਰੀ ਨਗ ਅਤੇ ਬਿੱਲ ਬਲੇਅਰ ਨਾਲ ਸ਼ਾਮਲ ਹੋਏ ਸਨ |
ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ, "ਹਾਲਾਂਕਿ ਲਿਬਰਲ ਆਗੂ ਹੋਣ ਦੇ ਨਾਤੇ ਇਹ ਮੇਰੀ ਜ਼ਿੰਦਗੀ ਨੂੰ ਥੋੜ੍ਹਾ ਹੋਰ ਮੁਸ਼ਕਿਲ ਬਣਾਉਂਦਾ ਹੈ, ਪਰ ਮੈਂ ਤਾਂ ਵੀ ਚਾਹੁੰਦਾ ਹਾਂ ਕਿ ਤੁਸੀਂ ਕਨਜ਼ਰਵੇਟਿਵ ਮੁਸਲਮਾਨਾਂ ਨੂੰ ਉਤਸ਼ਾਹਿਤ ਕੀਤਾ ਜਾਵੇ , ਓਹਨਾ ਨੇ ਆਪਣੀ ਗੱਲ ਨੂੰ ਜਾਰੀ ਰੱਖੇ ਹੋਏ ਕਿਹਾ ਕਿ, "ਮੈਂ ਚਾਹੁੰਦਾ ਹਾਂ ਕਿ ਤੁਸੀਂ ਮੁਸਲਿਮ ਵਲੰਟੀਅਰ ਬਣਾਉ ,ਜਿਸ ਵੱਜੋਂ ਕਨੇਡਾ ਵਿਚ ਕਿਸੇ ਵੀ ਮੁੱਖ ਧਾਰਾ ਦੀ ਪਾਰਟੀ ਫਿਰ ਕਦੇ ਇਹ ਨਾ ਸੋਚੇ ਕਿ ਮੁਸਲਮਾਨਾਂ ਜਾਂ ਹੋਰ ਕੈਨੇਡੀਅਨ ਸਮੂਹਾਂ ਦੇ ਵਿਰੁੱਧ ਡਰ ਅਤੇ ਵੰਡ ਪਾਉਣਾ ਇਕ ਵਧੀਆ ਵਿਚਾਰ ਹੈ।"
ਉਹਨਾਂ ਨੇ ਇਹ ਵੀ ਕਿਹਾ ਕਿ ਓਹਨਾ ਦੀ ਲਿਬਰਲ ਸਰਕਾਰ ਹਮੇਸ਼ਾ ਕੈਨੇਡੀਅਨ ਮੁਸਲਮਾਨਾਂ ਦੇ ਨਾਲ ਖੜੀ ਹੈ , ਅਸੀਂ ਘਰੇਲੂ ਅਤੇ ਵਿਦੇਸ਼ ਵਿੱਚ ਇਸਲਾਮਫੌਬਿਆ ਅਤੇ ਹਰ ਤਰ੍ਹਾਂ ਦੀ ਨਫ਼ਰਤ ਦੀ ਨਿੰਦਾ ਕਰਦੇ ਹਾਂ , ਟਰੂਡੋ ਤੋਂ ਅਲਾਵਾ ਐਨ. ਡੀ. ਪੀ. ਲੀਡਰ ਜਗਮੀਤ ਸਿੰਘ, ਟਾਰਾਂਟੋ ਮੇਅਰ ਜੋਨ ਟੋਰੀ ਅਤੇ ਡਿਪਟੀ ਕੰਜਰਵੇਟਿਵ ਲੀਡਰ ਲੀਸਾ ਰਿੱਟ ਨੇ ਵੀ ਪ੍ਰਤੀਨਿਧੀਆਂ ਨੂੰ ਸੰਬੋਧਿਤ ਕੀਤਾ।