ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਜਸਟਿਨ ਟਰੂਡੋ ਬੋਲੇ – ਸਰਕਾਰ ਤੇ ਲੋਕਾਂ ਦਾ ਭਰੋਸਾ ਘਟਿਆ

by mediateam

ਓਟਾਵਾ , 08 ਮਾਰਚ ( NRI MEDIA )

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਸਟਾਫ਼ ਦੁਆਰਾ ਸਾਬਕਾ ਅਟਾਰਨੀ ਜਨਰਲ ਜੋਡੀ ਵਿਲਸਨ ਰੈਬੋਲਡ ਉੱਤੇ ਐਨਐਸਸੀ ਲਵਲੀਨ ਮਾਮਲੇ ਵਿੱਚ ਦਖਲਅੰਦਾਜ਼ੀ ਦੇ ਦੋਸ਼ਾਂ ਉੱਤੇ ਜ਼ਿੰਮੇਵਾਰੀ ਲੈ ਲਈ ਹੈ ਪਰ ਉਨ੍ਹਾਂ ਨੇ ਇਨਾ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਹੈ ਜਿਸ ਵਿੱਚ ਵਿਰੋਧੀ ਧਿਰ ਵੱਲੋਂ ਕਿਹਾ ਜਾ ਰਿਹਾ ਸੀ ਕਿ ਟਰੂਡੋ ਸਰਕਾਰ ਨੇ ਗਲਤ ਪ੍ਰਕਿਰਿਆ ਅਪਣਾਈ ਹੈ , ਓਟਾਵਾ ਵਿੱਚ ਨੈਸ਼ਨਲ ਪ੍ਰੈੱਸ ਥਿਏਟਰ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਪ੍ਰਧਾਨ ਮੰਤਰੀ ਟਰੂਡੋ ਨੇ ਇਹ ਬਿਆਨ ਦਿੱਤਾ ਹੈ ਹਾਲਾਂਕਿ ਪ੍ਰਧਾਨ ਮੰਤਰੀ ਨੇ ਇਸ ਮਾਮਲੇ ਵਿੱਚ ਮੁਆਫ਼ੀ ਨਹੀਂ ਮੰਗੀ ਹੈ |


ਟ੍ਰੈਡਿਊ ਨੂੰ ਦੋ ਵਾਰ ਪੁੱਛਿਆ ਗਿਆ ਸੀ ਕਿ ਕੀ ਉਹ ਆਪਣੇ ਆਪ ਦੇ ਜਾਂ ਆਪਣੇ ਸਟਾਫ ਦੇ ਐਸਐੱਨਸੀ-ਲਵਿਲਿਨ ਮਾਮਲੇ ਵਿਚ ਵਰਤਾਓ ਲਈ ਮੁਆਫੀ ਮੰਗਣਗੇ ਜਾਂ ਨਹੀਂ , ਇਨ੍ਹਾਂ ਸਵਾਲਾਂ ਦੇ ਜਵਾਬ ਵਿੱਚ ਪ੍ਰਧਾਨਮੰਤਰੀ ਟਰੂਡੋ ਬਚਦੇ ਨਜ਼ਰ ਆਏ , ਉਸ ਨੇ ਕਿਹਾ ਕਿ ਹੁਣ ਉਹ ਵਿਸ਼ਵਾਸ ਕਰਦੇ ਹਨ ਕਿ ਜਿੱਥੇ ਸਿਆਸੀ ਸਟਾਫ ਦੁਆਰਾ ਕਰੀਬ 10 ਬੈਠਕਾਂ ਅਤੇ 10 ਫੋਨ ਕਾਲਾਂ ਦੀ ਗੱਲ ਆਉਂਦੀ ਹੈ ਜੋ ਐਸਐਨਸੀ-ਲਵਲੀਨ ਕੰਪਨੀ ਦੇ ਮੁੱਦੇ 'ਤੇ ਅਧਾਰਤ ਹੈ, ਉਸ ਉੱਤੇ ਸਾਬਕਾ ਅਟਾਰਨੀ ਜਨਰਲ ਨੇ "ਇਸ ਨੂੰ ਵੱਖਰੇ ਢੰਗ ਨਾਲ ਦੇਖਿਆ ਹੈ |


ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਨ੍ਹੀ ਦਿਨੀਂ ਐਸਐਨਸੀ-ਲਵਲੀਨ ਕੰਪਨੀ ਦੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ ਜਿਸ ਤੋਂ ਬਾਅਦ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਉਨ੍ਹਾਂ ਦੀ ਦੂਸਰੀ ਕੈਬਨਿਟ ਮੰਤਰੀ ਨੇ ਅਸਤੀਫਾ ਦੇ ਦਿੱਤਾ ਸੀ , ਉਨ੍ਹਾਂ ਦੀ ਖਜਾਨਚੀ ਬੋਰਡ ਦੀ ਮੰਤਰੀ ਜੇਨ ਫਿਲਪੌਟ ਨੇ ਕੈਨੇਡਾ ਦੀ ਕੈਬਨਿਟ ਤੋਂ ਅਸਤੀਫ਼ਾ ਦੇ ਦਿੱਤਾ ਸੀ, ਇਸ ਤੋਂ ਪਹਿਲਾਂ ਐੱਸ ਐੱਨ ਸੀ ਲਵਲੀਨ ਮਾਮਲੇ ਦੇ ਵਿੱਚ ਮੰਤਰੀ ਜੋਡੀ ਵਿਲਸਨ ਰੇਬੋਲਡ ਨੇ ਅਸਤੀਫਾ ਦਿੱਤਾ ਸੀ , ਪ੍ਰਧਾਨਮੰਤਰੀ ਟਰੂਡੋ ਇਨੀ ਦਿਨੀਂ ਵਿਰੋਧੀ ਧਿਰ ਦੇ ਨਿਸ਼ਾਨੇ ਤੇ ਹਨ |