ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਵਿਆਹ ਤੋਂ ਢਾਈ ਮਹੀਨਿਆਂ ਬਾਅਦ ਪਤੀ ਤੇ ਸਹੁਰੇ ਪਰਿਵਾਰ ਤੋਂ ਤੰਗ ਪ੍ਰੇਸ਼ਾਨ ਹੋ ਕੇ ਨਰਸ ਨੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਮਹਿਲਾ ਦੇ ਪਤੀ ਤੇ ਸਹੁਰੇ ਪਰਿਵਾਰ ਵਲੋਂ ਲਗਾਤਾਰ ਹੀ ਦਾਜ ਦੀ ਮੰਗ ਕੀਤੀ ਜਾ ਰਹੀ ਸੀ।ਦੋਸ਼ੀ ਦੀ ਪਛਾਣ ਮਨਦੀਪ ਸਿੰਘ ਦੇ ਰੂਪ 'ਚ ਹੋਈ ਹੈ, ਜੋ ਕਿ ਇਸ ਸਮੇ ਵਿਦੇਸ਼ 'ਚ ਰਹਿ ਰਿਹਾ ਹੈ । ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੀ ਛੋਟੀ ਸੁਖਪ੍ਰੀਤ ਕੌਰ ਦਾ ਵਿਆਹ ਉਕਤ ਦੋਸ਼ੀ ਨਾਲ 1 ਫਰਵਰੀ 2023 ਨੂੰ ਕੀਤਾ ਸੀ।
ਸੁਖਪ੍ਰੀਤ ਕੌਰ ਨੇ ਨਰਸਿੰਗ ਕੀਤੀ ਹੋਏ ਸੀ ਪਰ ਪਤੀ ਨਾਲ ਵਿਦੇਸ਼ ਹੀ ਜਾਣਾ ਸੀ। ਵਿਆਹ ਤੋਂ ਪਹਿਲਾਂ ਹੀ ਸਹੁਰਾ ਪਰਿਵਾਰ ਨੇ ਮੰਗ ਰੱਖੀ ਸੀ ਕਿ ਉਸ ਦੀ ਭੈਣ ਨੂੰ ਵਿਦੇਸ਼ ਜਾਣ ਲਈ ਪੜ੍ਹਾਈ ਕਰਵਾਉਣ ਦੇ ਨਾਲ ਜਹਾਜ਼ ਦੀ ਟਿਕਟ ਦਾ ਖਰਚਾ ਕਰ ਦੇਵੇ ਪਰ ਵਿਆਹ ਤੋਂ ਪਤੀ ਵਲੋਂ 25 ਲੱਖ ਰੁਪਏ ਦੀ ਮੰਗ ਕੀਤੀ ਗਈ। ਇਸ ਗੱਲ ਨੂੰ ਲੈ ਕੇ ਪਤੀ ਮ੍ਰਿਤਕਾ ਨੂੰ ਪ੍ਰੇਸ਼ਾਨ ਕਰਦਾ ਸੀ । ਕੁੜੀ ਦੇ ਪਰਿਵਾਰ ਮੈਬਰਾਂ ਵਲੋਂ ਉਨ੍ਹਾਂ ਨੂੰ 4 ਲੱਖ 16 ਹਜ਼ਾਰ ਰੁਪਏ ਦੇ ਕੇ ਮੰਗ ਪੂਰੀ ਕੀਤੀ ਗਈ ਪਰ ਹੁਣ 15 ਲੱਖ ਰੁਪਏ ਦੀ ਹੋਰ ਮੰਗ ਕੀਤੀ ਜਾ ਰਹੀ ਸੀ। ਫਿਲਹਾਲ ਪੁਲਿਸ ਨੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਅੱਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ ।