by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ ): ਸੰਗਰੂਰ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਪਿੰਡ ਬਖੋਰਾਂ ਕਲਾਂ ਵਿਖੇ ਗਰੀਬੀ ਤੇ ਕਰਜ਼ੇ ਤੋਂ ਪ੍ਰੇਸ਼ਾਨ ਪਤੀ -ਪਤਨੀ ਨੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਮ੍ਰਿਤਕ ਦੀ ਪਛਾਣ ਕਾਲਾ ਸਿੰਘ ਤੇ ਸੰਦੀਪ ਕੌਰ ਦੇ ਰੂਪ 'ਚ ਹੋਈ ਹੈ,ਇਨ੍ਹਾਂ ਦੇ 2 ਬੱਚੇ ਹਨ । ਦੱਸਿਆ ਜਾ ਰਿਹਾ ਕਾਲਾ ਸਿੰਘ ਨੇ ਕੁਝ ਸਮੇ ਪਹਿਲਾਂ ਹੀ ਕਿਸੇ ਕੋਲੋਂ 8 ਲੱਖ ਦਾ ਪ੍ਰਬੰਧ ਕਰਕੇ ਘਰ ਖਰੀਦਿਆ ਸੀ ਪਰ ਕਰਜ਼ਾ ਉਤਰਨ ਦੀ ਬਜਾਏ ਹੋਰ ਵੱਧ ਰਿਹਾ ਸੀ ।ਜਿਸ ਕਕਰੇ ਅੱਜ ਦੋਵਾਂ ਨੇ ਖ਼ੁਦਕੁਸ਼ੀ ਕਰ ਲਈ । ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਦੋਵਾਂ ਦੀ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ।