by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ ਤੋਂ ਖ਼ਬਰ ਸਾਹਮਣੇ ਆ ਰਹੀ ਹੈ ਜਿਥੇ ਬਰੈਂਪਟਨ ਦੇ ਮੇਅਰ ਪੈਟਰਿਕ ਨੇ ਟਰਾਇਰਜ਼ ਪਾਰਕ ਦਾ ਨਾਂਅ ਬਲਦ ਕੇ 'ਸ਼੍ਰੀ ਭਗਵਦ ਗੀਤਾ' ਰੱਖਿਆ ਹੈ। ਉਨ੍ਹਾਂ ਨੇ ਇਸ ਮੌਕੇ 'ਤੇ 'ਸ਼੍ਰੀ ਭਗਵਦ ਗੀਤਾ' ਪਾਰਕ ਦਾ ਉਦਘਾਟਨ ਵੀ ਕੀਤਾ। ਮੇਅਰ ਨੇ ਟਵੀਟ ਕਰ ਕਿਹਾ ਕਿ ਰੱਥ 'ਤੇ ਕ੍ਰਿਸ਼ਨ, ਅਰਜੁਨ ਦੀਆਂ ਮੂਰਤੀਆਂ ਰੱਖ ਕੇ ਅਸੀਂ ਬਰੈਂਪਟਨ ਵਿੱਚ ਸਾਰੀਆਂ ਸੰਸਕ੍ਰਿਤੀਆਂ ਦਾ ਜਸ਼ਨ ਮਨਾਵਾਂਗੇ। ਉਨ੍ਹਾਂ ਨੇ ਲਿਖਿਆ ਕਿ ਇਹ ਪਾਰਕ 3.75 ਏਕੜ ਵਿੱਚ ਫੈਲਿਆ ਹੋਇਆ ਹੈ। ਜਿਥੇ ਰੱਥ ਦੇ ਨਾਲ ਭਗਵਾਨ ਤੇ ਹੋਰ ਹਿੰਦੂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਲਗਾਇਆ ਜਾਣਗੀਆਂ । ਜ਼ਿਕਰਯੋਗ ਹੈ ਕਿ ਕੈਨੇਡਾ ਵਿੱਚ ਇਕ ਅਜਿਹਾ ਪਾਰਕ ਹੈ ਜਿਸ ਦਾ ਨਾਂ ਭਗਵਦ ਗੀਤਾ ਦੇ ਨਾਂ 'ਤੇ ਰੱਖਿਆ ਗਿਆ ਹੈ, ਇਹ ਪਾਰਕ ਹਿੰਦੂ ਭਾਈਚਾਰੇ ਦੀ ਯਾਦ ਦਿਵਾਉਂਦਾ ਹੈ ।