ਨਿਊਜ਼ ਡੈਸਕ (ਜਸਕਮਲ) : ਰਾਸ਼ਟਰਪਤੀ ਰਾਮ ਨਾਥ ਕੋਵਿੰਦ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ (23 ਜਨਵਰੀ, 2022) ਨੂੰ ਮਰਹੂਮ ਸੁਤੰਤਰਤਾ ਸੈਨਾਨੀ ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ ਉਨ੍ਹਾਂ ਦੀ 125ਵੀਂ ਜੈਅੰਤੀ 'ਤੇ ਯਾਦ ਕੀਤਾ।
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਇਕ ਟਵੀਟ ਰਾਹੀਂ ਕਿਹਾ ਕਿ ਨੇਤਾ ਜੀ ਨੇ ਆਜ਼ਾਦ ਹਿੰਦ ਦੇ ਵਿਚਾਰ ਪ੍ਰਤੀ ਆਪਣੀ ਦ੍ਰਿੜ ਵਚਨਬੱਧਤਾ ਨੂੰ ਪੂਰਾ ਕਰਨ ਲਈ ਜੋ ਸਾਹਸੀ ਕਦਮ ਚੁੱਕੇ ਸਨ, ਉਹ ਉਨ੍ਹਾਂ ਨੂੰ ਰਾਸ਼ਟਰੀ ਪ੍ਰਤੀਕ ਬਣਾਉਂਦੇ ਹਨ। "ਭਾਰਤ ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ ਉਨ੍ਹਾਂ ਦੀ 125ਵੀਂ ਜੈਅੰਤੀ 'ਤੇ ਸ਼ਰਧਾਂਜਲੀ ਭੇਟ ਕਰਦਾ ਹੈ। ਉਨ੍ਹਾਂ ਦੇ ਆਦਰਸ਼ਾਂ ਅਤੇ ਕੁਰਬਾਨੀਆਂ ਹਰ ਭਾਰਤੀ ਨੂੰ ਹਮੇਸ਼ਾ ਲਈ ਪ੍ਰੇਰਿਤ ਕਰੇਗਾ।
ਪ੍ਰਧਾਨ ਮੰਤਰੀ ਨੇ ਵੀ ਇਕ ਟਵੀਟ ਰਾਹੀਂ ਕਿਹਾ ਕਿ ਹਰ ਭਾਰਤੀ ਨੂੰ ਰਾਸ਼ਟਰ ਲਈ ਸੁਭਾਸ਼ ਚੰਦਰ ਬੋਸ ਦੇ ਮਹੱਤਵਪੂਰਨ ਯੋਗਦਾਨ 'ਤੇ ਮਾਣ ਹੈ। "ਸਾਰੇ ਦੇਸ਼ਵਾਸੀਆਂ ਨੂੰ ਪਰਾਕਰਮ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ। ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ ਉਨ੍ਹਾਂ ਦੀ 125ਵੀਂ ਜੈਅੰਤੀ 'ਤੇ ਮੇਰੀ ਸ਼ਰਧਾਂਜਲੀ। ਮੈਂ ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ ਉਨ੍ਹਾਂ ਦੀ ਜੈਅੰਤੀ 'ਤੇ ਨਮਨ ਕਰਦਾ ਹਾਂ। ਹਰ ਭਾਰਤੀ ਨੂੰ ਸਾਡੇ ਰਾਸ਼ਟਰ ਲਈ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ 'ਤੇ ਮਾਣ ਹੈ,।
ਨੇਤਾਜੀ ਨੂੰ ਸ਼ਰਧਾਂਜਲੀ ਦਿੰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਉਨ੍ਹਾਂ ਦੀ ਬੇਮਿਸਾਲ ਕੁਰਬਾਨੀ, ਦ੍ਰਿੜਤਾ ਅਤੇ ਮਾਤ ਭੂਮੀ ਲਈ ਸੰਘਰਸ਼ ਹਮੇਸ਼ਾ ਦੇਸ਼ ਦਾ ਮਾਰਗਦਰਸ਼ਨ ਕਰੇਗਾ।
ਟਵਿੱਟਰ 'ਤੇ ਸ਼ਾਹ ਨੇ ਕਿਹਾ, "ਮੈਂ ਆਜ਼ਾਦੀ ਦੇ ਮਹਾਨ ਨੇਤਾ ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ ਉਨ੍ਹਾਂ ਦੀ ਜਯੰਤੀ 'ਤੇ ਨਮਨ ਕਰਦਾ ਹਾਂ। ਉਨ੍ਹਾਂ ਨੇ ਆਪਣੀ ਅਸਾਧਾਰਨ ਦੇਸ਼ ਭਗਤੀ, ਅਦੁੱਤੀ ਸਾਹਸ ਅਤੇ ਸ਼ਾਨਦਾਰ ਭਾਸ਼ਣ ਨਾਲ ਨੌਜਵਾਨਾਂ ਨੂੰ ਸੰਗਠਿਤ ਕਰਕੇ ਵਿਦੇਸ਼ੀ ਸ਼ਾਸਨ ਦੀ ਨੀਂਹ ਹਿਲਾ ਦਿੱਤੀ।" ਉਨ੍ਹਾਂ ਕਿਹਾ, "ਮਾਤ ਭੂਮੀ ਲਈ ਉਨ੍ਹਾਂ ਦੀ ਬੇਮਿਸਾਲ ਕੁਰਬਾਨੀ, ਦ੍ਰਿੜਤਾ ਅਤੇ ਸੰਘਰਸ਼ ਹਮੇਸ਼ਾ ਦੇਸ਼ ਦਾ ਮਾਰਗਦਰਸ਼ਨ ਕਰੇਗਾ।"