ਨਵੀਂ ਦਿੱਲੀ: ਪੁਲਿਸ ਦੀ ਆਪਣੀ ਪਛਾਣ ਹੁੰਦੀ ਹੈ। ਇਹੀ ਕਾਰਨ ਹੈ ਕਿ ਅਸੀਂ ਦੂਰੋਂ ਹੀ ਪੁਲਿਸ ਵਾਲੇ ਨੂੰ ਪਛਾਣ ਲੈਂਦੇ ਹਾਂ। ਇਸ ਦੇ ਪਿੱਛੇ ਦੀ ਵੱਡੀ ਵਜ੍ਹਾ ਉਸ ਦੀ ਵਰਦੀ ਹੈ। ਪੁਲਿਸ ਦੀ ਵਰਦੀ ਦੀ ਪਛਾਣ ਉਸ ਦਾ ਖਾਕੀ ਰੰਗ। ਅਜਿਹਾ ਨਹੀਂ ਹੈ ਕਿ ਹਰ ਥਾਂ ਪੁਲਿਸ ਖਾਕੀ ਰੰਗ ਦਾ ਹੀ ਇਸਤੇਮਾਲ ਕਰਦੀ ਹੋਵੇ। ਹਾਲਾਂਕਿ ਭਾਰਤ ਦੇ ਜ਼ਿਆਦਾਤਰ ਸੂਬਿਆਂ 'ਚ ਪੁਲਿਸ ਦੀ ਵਰਦੀ ਦਾ ਰੰਗ ਖਾਕੀ ਹੀ ਹੈ। ਅਜਿਹੇ 'ਚ ਤੁਸੀਂ ਸੋਚ ਰਹੇ ਹੋਵੋਗੇ ਕਿ ਆਖਿਰ ਪੁਲਿਸ ਦੀ ਵਰਦੀ ਦਾ ਰੰਗ ਖਾਕੀ ਕਿਉਂ ਹੁੰਦਾ ਹੈ?
ਪਹਿਲਾਂ ਹੁੰਦੀ ਸੀ ਸਫੇਦ
ਭਾਰਤ 'ਚ ਪੁਲਿਸ ਦੀ ਆਫਿਸ਼ਿਅਲ ਵਿਵਸਤਾ ਅੰਗਰੇਜ਼ ਲੈ ਕੇ ਆਏ। ਜਦੋਂ ਭਾਰਤ 'ਚ ਬ੍ਰਿਟਿਸ਼ ਰਾਜ ਸੀ ਉਦੋਂ ਪੁਲਿਸ ਦੀ ਵਰਦੀ ਖਾਕੀ ਰੰਗ ਦੀ ਨਹੀਂ ਹੁੰਦੀ ਸੀ। ਉਸ ਸਮੇਂ ਪੁਲਿਸ ਸਫੈਦ ਰੰਗ ਦੀ ਵਰਦੀ ਪਾਉਂਦੀ ਸੀ। ਇਸ ਵਰਦੀ ਨਾਲ ਇਕ ਸਮੱਸਿਆ ਸੀ। ਉਸ ਸਮੇਂ ਡਿਊਟੀ ਲੰਬੀ ਹੁੰਦੀ ਸੀ, ਅਜਿਹੇ 'ਚ ਵਰਦੀ ਜਲਦੀ ਗੰਦੀ ਹੋ ਜਾਂਦੀ ਸੀ। ਇਸ ਨਾਲ ਪੁਲਿਸ ਵਾਲਿਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ।
ਇੰਝ ਹੋਇਆ ਬਦਲਾਅ
ਇਸ ਤੋਂ ਬਾਅਦ ਪੁਲਿਸ ਵਾਲਿਆਂ ਨੇ ਬਦਲਾਅ ਦੀ ਸੋਚੀ। ਦੱਸਿਆ ਜਾਂਦਾ ਹੈ ਕਿ ਪੁਲਿਸ ਵਾਲਿਆਂ ਨੇ ਹੌਲੀ-ਹੌਲੀ ਆਪਣੀ ਵਰਦੀ ਦਾ ਰੰਗ ਸਫੇਦ ਤੋਂ ਵੱਖ ਕਰ ਲਿਆ। ਇਸ ਤੋਂ ਬਾਅਦ ਪੁਲਿਸ ਅਫ਼ਸਰਾਂ ਨੇ ਇਕ ਡਾਈ ਬਣਵਾਈ, ਜਿਸ ਦਾ ਰੰਗ ਖਾਕੀ ਸੀ। ਖਾਕੀ ਰੰਗ ਬਣਾਉਣ ਲ਼ਈ ਚਾਹ ਦੀ ਪੱਤੀਆਂ ਦੇ ਪਾਣੀ ਦਾ ਇਸਤੇਮਾਲ ਕੀਤਾ ਜਾਂਦਾ ਹੈ। ਹਾਲਾਂਕਿ, ਹੁਣ ਇੰਝ ਨਹੀਂ ਹੈ। ਹੁਣ ਸਿੰਥੈਟਿਕ ਰੰਗ ਦੀ ਵਰਤੋਂ ਕੀਤੀ ਜਾਂਦੀ ਹੈ।
ਸਾਲ 1847 'ਚ ਅਧਿਕਾਰਿਕ ਹੋਇਆ ਇਹ ਰੰਗ
ਪੁਲਿਸ ਵਾਲਿਆਂ ਨੇ ਇਸ ਰੰਗ ਨੂੰ ਦੇਖ ਕੇ ਸਰ ਹੈਨਰੀ ਲਾਰੈਂਸ ਨੇ ਸਾਲ 1847 'ਚ ਖਾਕੀ ਰੰਗ ਨੂੰ ਆਖਿਰਕਾਰ ਅਧਿਕਾਰਿਕ ਤੌਰ 'ਤੇ ਆਪਣਾ ਲਿਆ। ਉਸ ਸਮੇਂ ਲਾਰੇਂਸ ਨੋਰਥ ਵੈਸਟ ਫਰੰਟਇਅਰ ਦੇ ਗਵਰਨਰ ਦੇ ਏਜੰਟ ਸਨ। ਮਿੱਟੀ ਦੇ ਰੰਗ ਵਾਲੀ ਇਹ ਵਰਦੀ ਜਲਦੀ ਗੰਦੀ ਨਹੀਂ ਹੁੰਦੀ ਸੀ। ਇਸ ਕਾਰਨ ਪੁਲਿਸ ਵਾਲੇ ਹੁਣ ਵੀ ਖਾਕੀ ਰੰਗ ਦੀ ਵਰਦੀ ਦਾ ਇਸਤੇਮਾਲ ਕਰਦੇ ਹਨ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।