ਮੁੰਬਈ (ਐਨ.ਆਰ.ਆਈ. ਮੀਡਿਆ) : ਦੁਨੀਆ ਦਾ ਤੀਜਾ ਅਤੇ ਭਾਰਤ ਵਿੱਚ ਯੂ-ਟਿਊਬ 'ਤੇ ਸਭ ਤੋਂ ਨਾਪਸੰਦ ਵੀਡਿਓ ਹੈ ਫਿਲਮ 'ਸੜਕ 2' ਦਾ ਟ੍ਰੇਲਰ। ਇੱਕ ਰਿਪੋਰਟ ਵਿੱਚ ਇਸ ਗੱਲ ਦਾ ਖੁਲਾਸਾ ਹੋਇਆ ਹੈ। 10 ਮਿਲੀਅਨ ਤੋਂ ਵੱਧ ਡਿਸਲਾਇਕਸ ਦੇ ਨਾਲ, 'ਸੜਕ 2' ਤੀਜੇ ਨੰਬਰ 'ਤੇ ਹੈ, ਦੂਸਰੇ ਨੰਬਰ 'ਤੇ 1.16 ਕਰੋੜ ਡਿਸਲਾਇਕਸ ਨਾਲ 2010 'ਚ ਆਇਆ ਜਸਟਿਨ ਬੀਬਰ ਦਾ ਗਾਣਾ 'ਬੇਬੀ' ਹੈ ਅਤੇ ਪਹਿਲੇ ਨੰਬਰ 'ਤੇ 1.82 ਕਰੋੜ ਡਿਸਲਾਇਕਸ ਨਾਲ ਖੁਦ ਯੂ-ਟਿਊਬ ਵੱਲੋਂ ਪੋਸਟ ਕੀਤੀ ਗਈ '2018 ਰੀਵਾਈਂਡ ਵੀਡੀਓ' ਹੈ।
12 ਅਗਸਤ ਨੂੰ ਰਿਲੀਜ਼ ਹੋਇਆ 'ਸੜਕ 2' ਦਾ ਟ੍ਰੇਲਰ ਭਤੀਜਾਵਾਦ ਨੂੰ ਉਤਸ਼ਾਹਤ ਕਰਨ ਲਈ ਸੋਸ਼ਲ ਮੀਡੀਆ 'ਤੇ ਭਾਰੀ ਟ੍ਰੋਲ ਹੋਇਆ ਸੀ। ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਜੂਨ ਵਿੱਚ ਹੋਈ ਮੌਤ ਤੋਂ ਬਾਅਦ ਤੋਂ ਹੀ ਇਹ ਮੁੱਦਾ ਸੁਰਖੀਆਂ ਵਿੱਚ ਰਿਹਾ ਹੈ।ਮਹੇਸ਼ ਭੱਟ ਦੀ ਫਿਲਮ ਵਿੱਚ ਉਨ੍ਹਾਂ ਦੀਆਂ ਦੋਵੇਂ ਬੇਟੀਆਂ ਆਲੀਆ ਭੱਟ ਅਤੇ ਪੂਜਾ ਭੱਟ ਹਨ ਅਤੇ ਉਨ੍ਹਾਂ ਦੇ ਨਾਲ ਸੰਜੇ ਦੱਤ ਅਤੇ ਨਿਰਮਾਤਾ ਸਿਧਾਰਥ ਰਾਏ ਕਪੂਰ ਦੇ ਛੋਟੇ ਭਰਾ ਆਦਿਤਿਆ ਰਾਏ ਕਪੂਰ ਵੀ ਹਨ।