by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਥਾਨਕ ਨੀਲੋਵਾਲ ਦੇ ਕ੍ਰਿਸ਼ਨ ਸਿੰਘ ਦੇ ਪੁੱਤਰ (14) ਦੀ ਮੌਤ ਇਕ ਮਹੀਨੇ ਪਹਿਲਾਂ ਹੋਈ ਸੀ। ਪੁੱਤ ਦੀ ਮੌਤ ਕਾਰਨ ਟੁੱਟੇ ਕ੍ਰਿਸ਼ਨ ਸਿੰਘ ਨੇ ਟਰੇਨ ਹੇਠਾਂ ਆ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੇ ਰਿਸ਼ਤੇਦਾਰ ਬਲਬੀਰ ਸਿੰਘ ਨੇ ਦੱਸਿਆ ਕਿ ਕ੍ਰਿਸ਼ਨ ਸਿੰਘ ਜੋ ਕਿ ਉਸ ਦਾ ਰਿਸ਼ਤੇਦਾਰ ਹੈ, ਰੇਲਵੇ ਲਾਈਨਾਂ ਥੱਲੇ ਆ ਕੇ ਖੁਦਕੁਸ਼ੀ ਕਰ ਲਈ।
ਪੁੱਤਰ ਦੀ ਮੌਤ ਤੋਂ ਬਾਅਦ ਕ੍ਰਿਸ਼ਨ ਸਿੰਘ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿੰਦਾ ਸੀ, ਜਿਸ ਕਾਰਨ ਉਸ ਨੇ ਖ਼ੁਦਕੁਸ਼ੀ ਕਰ ਲਈ। ਉਹ ਆਪਣੇ ਪਿੱਛੇ ਘਰਵਾਲੀ ਸਣੇ ਤਿੰਨ ਧੀਆਂ ਛੱਡ ਗਿਆ। ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਕ੍ਰਿਸ਼ਨ ਸਿੰਘ ਦੇ ਪਰਿਵਾਰ ਦੀ ਹਾਲਤ ਕਾਫ਼ੀ ਖ਼ਰਾਬ ਹੈ ਤੇ ਉਨ੍ਹਾਂ ਦੀ ਕੋਈ ਆਰਥਿਕ ਮਦਦ ਕੀਤੀ ਜਾਵੇ।