by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਦੇ ਚਿੱਕ-ਚਿੱਕ ਹਾਊਸ ਚੌਂਕ ਇਕ ਬੇਕਾਬੂ ਟਰੱਕ ਨੇ ਇਕ ਔਰਤ ਨੂੰ ਕੁਚਲ ਦਿੱਤਾ। ਮਿ੍ਰਤਕਾ ਦੀ ਪਛਾਣ ਬਸਤੀ ਸ਼ੇਖ ਦੇ ਸੰਤ ਨਗਰ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਮਾਂ-ਬਾਪ ਨਾਲ ਸੈਰ ਕਰ ਰਹੀ ਧੀ ਨੂੰ ਟਰੱਕ ਨੇ ਆਪਣੀ ਲਪੇਟ ’ਚ ਲੈ ਲਿਆ, ਜਿਸ ਕਾਰਨ ਉਕਤ ਔਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਉਹ ਆਪਣੇ ਤਿੰਨ ਸਾਲ ਦੇ ਬੱਚੇ ਅਤੇ ਮਾਂ-ਬਾਪ ਨਾਲ ਆਦਰਸ਼ ਨਗਰ ’ਤੇ ਸੈਰ ਕਰਨ ਆਈ ਸੀ। ਇਸ ਦੌਰਾਨ ਬੇਕਾਬੂ ਟਰੱਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਔਰਤ ਦੀ ਤਾਂ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਤਿੰਨੋਂ ਵਾਲ-ਵਾਲ ਬੱਚ ਗਏ। ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਨੇ ਮੌਕੇ ’ਤੇ ਮੌਜੂਦ ਹੋਣ ਦੇ ਬਾਵਜੂਦ ਟਰੱਕ ਚਾਲਕ ਨੂੰ ਨਹੀਂ ਫੜਿਆ। ਪਰਿਵਾਰ ਦਾ ਕਹਿਣਾ ਹੈ ਕਿ ਇਨਸਾਫ਼ ਨਾ ਮਿਲਣ ਤੱਕ ਘਟਨਾ ਸਥਾਨ ਤੋਂ ਨਹੀਂ ਉਹ ਨਹੀਂ ਉੱਠਣਗੇ।