by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਵਿਖੇ ਟਿੱਬਾ ਰੋਡ 'ਤੇ ਪੁਨੀਤ ਨਗਰ ਦੇ ਇਕ ਪਲਾਟ 'ਚ ਵਿਅਕਤੀ ਵੱਲੋਂ ਭਰਤੀ ਪੁਆਈ ਜਾ ਰਹੀ ਸੀ। ਇਸ ਦੌਰਾਨ ਉਸ ਨੇ ਜੇ. ਸੀ. ਬੀ. ਮਸ਼ੀਨ ਵੀ ਲਾਈ ਹੋਈ ਸੀ। ਭਰਤੀ ਦੀ ਦਾਬ ਕਾਰਨ ਅਚਾਨਕ ਪਲਾਟ ਦੀ ਕੰਧ ਡਿੱਗ ਗਈ ਅਤੇ ਇਸ ਦੇ ਨਾਲ ਹੀ ਪਲਾਟ ਦੇ ਪਿਛਲੇ ਪਾਸੇ ਬਣੇ ਕਮਰੇ ਦੀ ਕੰਧ ਵੀ ਡਿੱਗ ਗਈ।
ਕਮਰੇ ਅੰਦਰ ਮੌਜੂਦ 5 ਸਾਲਾ ਮਾਸੂਮ ਆਦਿੱਤਿਆ ਹੇਠਾਂ ਦੱਬ ਗਿਆ। ਉਸ ਨੂੰ ਇਕ ਘੰਟੇ ਬਾਅਦ ਬੜੀ ਮੁਸ਼ਕਲ ਨਾਲ ਮਿੱਟੀ ਹੇਠੋਂ ਕੱਢਿਆ ਗਿਆ ਪਰ ਉਸ ਸਮੇਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।
ਮਾਂ ਨੇ ਦੱਸਿਆ ਕਿ ਉਹ ਉਸ ਦਾ ਮਾਸੂਮ ਪੁੱਤ ਉਸ ਦੇ ਨਾਲ ਕਮਰੇ 'ਚੋਂ ਬਾਹਰ ਬੈਠਾ ਹੋਇਆ ਸੀ 'ਤੇ ਅੰਦਰ ਸਿਰਫ ਪਾਣੀ ਪੀਣ ਹੀ ਗਿਆ ਸੀ। ਇੰਨੀ ਦੇਰ 'ਚ ਹੀ ਛੱਤ ਉਸ ਦੇ ਆ ਡਿੱਗੀ ਅਤੇ ਉਸ ਦਾ ਪੁੱਤ ਹੇਠਾਂ ਦੱਬ ਗਿਆ। ਪੁਲਿਸ ਵਲੋਂ ਮਾਮਲੇ ਦੀ ਭਾਲ ਕੀਤੀ ਜਾ ਰਹੀ ਹੈ।