ਨਿਊਜ਼ ਡੈਸਕ (ਰਿੰਪੀ ਸ਼ਰਮਾ) : ਉੱਤਰ ਪ੍ਰਦੇਸ਼ ਦੇ ਫਤਿਹਪੁਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਭਿਆਨਕ ਹਾਦਸੇ ਦੌਰਾਨ 4 ਲੋਕਾਂ ਦੀ ਮੌਤ ਹੋ ਗਈ ਜਦਕਿ 9 ਲੋਕ ਜਖ਼ਮੀ ਹੋ ਗਏ ਹਨ। ਜਖ਼ਮੀਆਂ ਨੂੰ ਮੌਕੇ 'ਤੇ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ । ਜਾਣਕਾਰੀ ਅਨੁਸਾਰ ਪੀੜਤ ਰਾਜਸਥਾਨ ਦੇ ਰਾਜਸਮੰਦ ਤੋਂ ਪਟਨਾ ਸਾਹਿਬ ਇਕ ਵਿਆਹ ਸਮਾਗਮ 'ਚ ਸ਼ਾਮਲ ਹੋਣ ਜਾ ਰਹੇ ਸੀ। ਰਾਜਸਥਾਨ ਦੇ ਰਾਜਸਮੰਦ ਜ਼ਿਲ੍ਹੇ ਦੇ ਪਿੰਡ ਸਾਰੋਫ ਦੇ ਰਹਿਣ ਵਾਲੇ ਨੈਨਾਰਾਮ ਦਾ ਵਿਆਹ ਬਿਹਾਰ ਦੇ ਪਟਨਾ 'ਚ ਸੀ।
ਦੱਸਿਆ ਜਾ ਰਿਹਾ ਨੈਨਾਰਾਮ ਆਪਣੇ ਪਰਿਵਾਰਿਕ ਮੈਬਰਾਂ ਨਾਲ ਕਾਰ 'ਚ ਸ਼ਾਮਲ ਹੋ ਕੇ ਵਿਆਹ ਲਈ ਬਿਹਾਰ ਜਾ ਰਹੇ ਸੀ। ਗੱਡੀ 'ਚ 11 ਪਰਿਵਾਰਿਕ ਮੈਬਰ ਤੇ 2 ਡਰਾਈਵਰ ਸਵਾਰ ਸੀ। ਜਦੋ ਗੱਡੀ ਫਤਿਹਪੁਰ ਸੀਕਰੀ ਸਥਿਤ ਟੋਲ ਪਲਾਜ਼ਾ ਕੋਲ ਪਹੁੰਚੀ ਤਾਂ ਹਾਈਵੇਅ 'ਤੇ ਅਚਾਨਕ ਓਵਰਟੇਕ ਕਰਨ ਦੀ ਕੋਸ਼ਿਸ਼ 'ਚ ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਕਾਰ ਬੇਕਾਬੂ ਹੋ ਕੇ ਟਰੱਕ ਨਾਲ ਟੱਕਰਾਂ ਗਈ। ਇਸ ਹਾਦਸੇ ਦੌਰਾਨ 4 ਲੋਕਾਂ ਦੀ ਮੌਕੇ 'ਤੇ ਮੌਤ ਹੋ ਗਈ ਜਦਕਿ 9 ਲੋਕ ਜਖ਼ਮੀ ਹੋ ਗਏ ।